ਸੁਰੱਖਿਆ ਬਲਾਂ ਨੇ 30 ਦਹਿਸ਼ਤਗਰਦ ਮਾਰ ਮੁਕਾਏ, 190 ਯਾਤਰੀ ਛੁਡਾਏ

ਸੁਰੱਖਿਆ ਬਲਾਂ ਨੇ 30 ਦਹਿਸ਼ਤਗਰਦ ਮਾਰ ਮੁਕਾਏ, 190 ਯਾਤਰੀ ਛੁਡਾਏ

ਕਰਾਚੀ, 12 ਮਾਰਚ : ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚ ਬਾਗ਼ੀਆਂ ਵੱਲੋਂ ਅਗਵਾ ਕੀਤੀ ਐਕਸਪ੍ਰੈੱਸ ਰੇਲਗੱਡੀ ਦੇ 190 ਯਾਤਰੀਆਂ ਨੂੰ ਛੁਡਾ ਲਿਆ ਹੈ ਜਦੋਂਕਿ ਇਸ ਕਾਰਵਾਈ ਦੌਰਾਨ 30 ਦਹਿਸ਼ਤਗਰਦ ਮਾਰੇ ਗਏ। ਰੇਲਗੱਡੀ ਨੂੰ ਅਗਵਾ ਕਰਨ ਵਾਲੇ ਹਥਿਆਰਬੰਦ ਬਲੋਚ ਬਾਗੀਆਂ ਖਿਲਾਫ਼ ਕਾਰਵਾਈ ਦੂਜੇ ਦਿਨ ਵੀ ਜਾਰੀ ਹੈ। ਜਾਫ਼ਰ ਐਕਸਪ੍ਰੈੱਸ, ਜਿਸ ਦੇ ਨੌਂ ਡੱਬਿਆਂ ਵਿਚ 400 ਦੇ ਕਰੀਬ ਯਾਤਰੀ ਸਵਾਰ ਸਨ, ਕੋਇਟਾ ਤੋਂ ਪੇਸ਼ਾਵਰ ਜਾ ਰਹੀ ਸੀ ਜਦੋਂ ਹਥਿਆਰਬੰਦ ਵਿਅਕਤੀਆਂ ਨੇ ਗਦਲਾਰ ਤੇ ਪੀਰੂ ਕੋਨੇਰੀ ਦੇ ਪਹਾੜੀ ਇਲਾਕੇ ਵਿਚ ਇਕ ਸੁਰੰਗ ’ਚ ਰੇਲਗੱਡੀ ਦਾ ਰਾਹ ਰੋਕ ਕੇ ਸੌ ਤੋਂ ਵੱਧ ਯਾਤਰੀਆਂ ਨੂੰ ਅਗਵਾ ਕਰ ਲਿਆ। ਉਨ੍ਹਾਂ ਰੇਲਗੱਡੀ ’ਤੇ ਗੋਲੀਆਂ ਵੀ ਚਲਾਈਆਂ, ਜਿਸ ਨਾਲ ਕਈ ਯਾਤਰੀ ਵੀ ਜ਼ਖ਼ਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀਐੱਲਏ) ਨੇ ਲਈ ਸੀ।

You must be logged in to post a comment Login