ਸੁੱਤੇ ਪਏ ਪਤੀ ’ਤੇ ਪਾਇਆ ਉਬਲਦਾ ਤੇਲ ਤੇ ਲਾਲ ਮਿਰਚਾਂ, ਰੌਲਾ ਪਾਉਣ ’ਤੇ ਧਮਕਾਇਆ

ਸੁੱਤੇ ਪਏ ਪਤੀ ’ਤੇ ਪਾਇਆ ਉਬਲਦਾ ਤੇਲ ਤੇ ਲਾਲ ਮਿਰਚਾਂ, ਰੌਲਾ ਪਾਉਣ ’ਤੇ ਧਮਕਾਇਆ
ਦੱਖਣੀ ਦਿੱਲੀ ਖੇਤਰ ਤੋਂ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਮਹਿਲਾ ਵੱਲੋਂ ਪਤੀ ’ਤੇ ਗਰਮ ਤੇਲ ਪਾਇਆ ਗਿਆ ਹੈ। ਜਾਣਕਾਰੀ ਅਨੁਸਾਰ ਜਦੋਂ ਦਿਨੇਸ਼ ਮਦਨਗੀਰ ਸਥਿਤ ਆਪਣੇ ਘਰ ਵਿੱਚ ਸੁੱਤਾ ਪਿਆ ਸੀ, ਤਾਂ ਉਸਦੀ ਪਤਨੀ ਨੇ ਉਸ ’ਤੇ ਉਬਲਦਾ ਤੇਲ ਅਤੇ ਲਾਲ ਮਿਰਚਾਂ ਦਾ ਪਾਊਡਰ ਪਾ ਦਿੱਤਾ, ਜਿਸ ਨਾਲ ਉਹ ਤੜਪ ਉੱਠਿਆ ਲੱਗਾ।ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਫਾਰਮਾਸਿਊਟੀਕਲ ਫਰਮ ਵਿੱਚ ਕੰਮ ਕਰਨ ਵਾਲੇ 28 ਸਾਲਾ ਕਰਮਚਾਰੀ ਨੂੰ ਗੰਭੀਰ ਹਾਲਤ ਵਿੱਚ ਸਫਦਰਜੰਗ ਹਸਪਤਾਲ ਲਿਆਂਦਾ ਗਿਆ ਅਤੇ ਉਸ ਨੂੰ ਨਾਜ਼ੁਕ ਹਾਲਤ ਵਿੱਚ ਆਈਸੀਯੂ (ICU) ਵਿੱਚ ਦਾਖਲ ਕਰਵਾਇਆ ਗਿਆ।ਉਸੇ ਦਿਨ ਅੰਬੇਡਕਰ ਨਗਰ ਥਾਣੇ ਵਿੱਚ ਦਰਜ ਐਫਆਈਆਰ (FIR) ਅਨੁਸਾਰ ਦਿਨੇਸ਼ ਦੀ ਪਤਨੀ ਨੇ ਸਵੇਰੇ 3 ਵਜੇ ਦੇ ਕਰੀਬ ਉਸ ਦੇ ਧੜ (torso) ਉੱਤੇ ਗਰਮ ਤੇਲ ਪਾ ਦਿੱਤਾ, ਜਦੋਂ ਉਹ ਸੁੱਤਾ ਪਿਆ ਸੀ ਅਤੇ ਜੋੜੇ ਦੀ ਅੱਠ ਸਾਲ ਦੀ ਧੀ ਵੀ ਘਰ ਵਿੱਚ ਮੌਜੂਦ ਸੀ।ਦਿਨੇਸ਼ ਨੇ ਪੁਲੀਸ ਨੂੰ ਦੱਸਿਆ ਕਿ ਉਹ 2 ਅਕਤੂਬਰ ਨੂੰ ਕੰਮ ਤੋਂ ਦੇਰ ਨਾਲ ਘਰ ਵਾਪਸ ਆਇਆ ਸੀ, ਰਾਤ ਦਾ ਖਾਣਾ ਖਾਧਾ ਅਤੇ ਸੌਣ ਚਲਾ ਗਿਆ।

You must be logged in to post a comment Login