ਸੈਂਟਰ ਜੇਲ ਚੌਂਕੀ ’ਚ ਸਟਾਫ ਵਲੋਂ ਪੌਦੇ ਲਗਾਏ

ਸੈਂਟਰ ਜੇਲ ਚੌਂਕੀ ’ਚ ਸਟਾਫ ਵਲੋਂ ਪੌਦੇ ਲਗਾਏ

ਪਟਿਆਲਾ, 27 ਜੁਲਾਈ (ਕੰਬੋਜ)-ਮਾਣਯੋਗ ਐਸ. ਅਸ. ਪੀ. ਦੇ ਨਿਰਦੇਸ਼ਾਂ ਤਹਿਤ ਸੈਂਟਰ ਜੇਲ ਪਟਿਆਲਾ ਚੌਂਕੀ ਸਟਾਫ਼ ਵਲੋਂ ਇੰਚਾਰਜ ਏ. ਐਸ. ਆਈ. ਮਨਜਿੰਦਰ ਸਿੰਘ ਦੀ ਅਗਵਾਈ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਉਨ੍ਹਾਂ ਵਲੋਂ ਚੌਂਕੀ ਦੇ ਆਸ-ਪਾਸ ਛਾਂਦਾਰ ਪੌਦੇ ਲਗਾਏ ਗਏ ਹਨ। ਇੰਚਾਰਜ ਮਨਜਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਰੁੱਖ ਲਗਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਬਹੁਤ ਸ਼ਲਾਘਾਯੋਗ ਹੈ। ਇਸ ਮੁਹਿੰਮ ਤਹਿਤ ਉਨ੍ਹਾਂ ਵਲੋਂ ਨਾ ਸਗੋਂ ਰੁੱਖ ਲਗਾਏ ਗਏ ਹਨ, ਬਲਕਿ ਇਨ੍ਹਾਂ ਦੀ ਸਾਂਭ-ਸੰਭਾਲ ਦਾ ਵੀ ਅਹਿਦ ਲਿਆ, ਕਿਉਂ ਕਿ ਵਾਤਾਰਣ ਦੀ ਸੰਭਾਲ ਲਈ ਅਤੇ ਸਾਡੇ ਸਿਹਤਮੰਦ ਰਹਿਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਵਲੋਂ ਹਰਇਕ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਦਾ ਸੁਨੇਹਾ ਦਿੱਤਾ।

You must be logged in to post a comment Login