ਸੋਨਾ ਤਸਕਰੀ ਮਾਮਲਾ: ਕਰਨਾਟਕ ਸਰਕਾਰ ਵੱਲੋਂ ਡੀਜੀਪੀ ਰੈਂਕ ਦੇ ਅਧਿਕਾਰੀ ਵਿਰੁੱਧ ਜਾਂਚ ਦੇ ਹੁਕਮ

ਸੋਨਾ ਤਸਕਰੀ ਮਾਮਲਾ: ਕਰਨਾਟਕ ਸਰਕਾਰ ਵੱਲੋਂ ਡੀਜੀਪੀ ਰੈਂਕ ਦੇ ਅਧਿਕਾਰੀ ਵਿਰੁੱਧ ਜਾਂਚ ਦੇ ਹੁਕਮ

ਬੰਗਲੁਰੂ, 11 ਮਾਰਚ- ਕਰਨਾਟਕ ਸਰਕਾਰ ਨੇ ਮਤਰੇਈ ਧੀ ਅਤੇ ਕੰਨੜ ਅਦਾਕਾਰਾ ਰਾਨਿਆ ਰਾਓ ਦੀ ਕਥਿਤ ਸੋਨੇ ਦੀ ਤਸਕਰੀ ਮਾਮਲੇ ਵਿੱਚ ਡੀਜੀਪੀ ਰੈਂਕ ਦੇ ਅਧਿਕਾਰੀ ਕੇ ਰਾਮਚੰਦਰ ਰਾਓ ਦੀ ਭੂਮਿਕਾ ਦੀ ਜਾਂਚ ਲਈ ਵਧੀਕ ਮੁੱਖ ਸਕੱਤਰ ਗੌਰਵ ਗੁਪਤਾ ਨੂੰ ਨਿਯੁਕਤ ਕੀਤਾ ਹੈ। ਮੁੱਖ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਗੌਰਵ ਗੁਪਤਾ ਨੂੰ ਨਿਯੁਕਤ ਕਰਨ ਦਾ ਹੁਕਮ ਸੋਮਵਾਰ ਰਾਤ ਨੂੰ ਜਾਰੀ ਕੀਤਾ ਗਿਆ ਸੀ। ਸਰਕਾਰ ਨੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (ਕੇਆਈਏ) ਬੰਗਲੁਰੂ ਵਿਖੇ ਪੁਲੀਸ ਅਧਿਕਾਰੀਆਂ ਦੀਆਂ ਕਥਿਤ ਕੁਤਾਹੀਆਂ ਅਤੇ ਡਿਊਟੀ ਵਿੱਚ ਲਾਪਰਵਾਹੀ ਦੀ ਸੀਆਈਡੀ ਜਾਂਚ ਦੇ ਵੀ ਹੁਕਮ ਦਿੱਤੇ ਹਨ। ਰਾਮਚੰਦਰ ਰਾਓ ਇਸ ਸਮੇਂ ਕਰਨਾਟਕ ਰਾਜ ਪੁਲੀਸ ਹਾਊਸਿੰਗ ਅਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਦੇ ਪ੍ਰਬੰਧ ਨਿਰਦੇਸ਼ਕ ਵਜੋਂ ਸੇਵਾ ਨਿਭਾ ਰਹੇ ਹਨ।

You must be logged in to post a comment Login