ਸੋਨੀਆ ਗਾਂਧੀ ਵੱਲੋਂ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੀ ਪਤਨੀ ਨੂੰ ਪੱਤਰ

ਸੋਨੀਆ ਗਾਂਧੀ ਵੱਲੋਂ ਹਰਿਆਣਾ ਦੇ ਆਈਪੀਐਸ ਅਧਿਕਾਰੀ ਦੀ ਪਤਨੀ ਨੂੰ ਪੱਤਰ

ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਅੱਜ ਹਰਿਆਣਾ ਦੇ ਮਰਹੂਮ ਆਈਪੀਐਸ ਅਧਿਕਾਰੀ ਵਾਈ ਪੂਰਨ ਕੁਮਾਰ ਦੀ ਪਤਨੀ ਅਮਨੀਤ ਪੀ ਕੁਮਾਰ ਨੂੰ ਇੱਕ ਸ਼ੋਕ ਪੱਤਰ ਲਿਖਿਆ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਸੀਨੀਅਰ ਪੁਲੀਸ ਅਧਿਕਾਰੀ ਨੇ ਜਾਤੀ ਵਿਤਕਰੇ ਕਾਰਨ ਖੁਦਕੁਸ਼ੀ ਕਰ ਲਈ ਸੀ। ਸੋਨੀਆ ਗਾਂਧੀ ਨੇ ਪੱਤਰ ਵਿੱਚ ਖੁਦਕੁਸ਼ੀ ਨੂੰ ਹੈਰਾਨ ਕਰਨ ਵਾਲਾ ਅਤੇ ਦਰਦਨਾਕ ਕਰਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਵਾਈ ਪੂਰਨ ਕੁਮਾਰ ਦੀ ਖੁਦਕੁਸ਼ੀ ਦਰਸਾਉਂਦੀ ਰਹੇਗੀ ਕਿ ਵਿਤਕਰੇ ਭਰੇ ਰਵੱਈਏ ਕਾਰਨ ਉੱਚ ਪੱਧਰ ਦੇ ਅਧਿਕਾਰੀਆਂ ਨੂੰ ਵੀ ਸਮਾਜਿਕ ਨਿਆਂ ਨਹੀਂ ਮਿਲਦਾ। ਉਨ੍ਹਾਂ ਆਈ ਪੀ ਐਸ ਅਧਿਕਾਰੀ ਦੀ ਪਤਨੀ ਨੂੰ ਕਿਹਾ ਕਿ ਨਿਆਂ ਲਈ ਤੁਹਾਡੀ ਲੜਾਈ ਵਿੱਚ ਕਰੋੜਾਂ ਭਾਰਤੀ ਤੁਹਾਡੇ ਨਾਲ ਡਟ ਕੇ ਖੜ੍ਹੇ ਹਨ।ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਵੀ ਉਨ੍ਹਾਂ ਹਾਲਾਤ ਦੀ ਨਿੰਦਾ ਕੀਤੀ ਜਿਨ੍ਹਾਂ ਨੇ ਪੂਰਨ ਕੁਮਾਰ ਨੂੰ ਸਖ਼ਤ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ।

You must be logged in to post a comment Login