ਸੋਨੇ ਦੇ ਗਹਿਣਿਆਂ ’ਤੇ ਛੇ ਅੰਕਾਂ ਵਾਲਾ ਹਾਲਮਾਰਕ ਨੰਬਰ ਲਾਜ਼ਮੀ

ਸੋਨੇ ਦੇ ਗਹਿਣਿਆਂ ’ਤੇ ਛੇ ਅੰਕਾਂ ਵਾਲਾ ਹਾਲਮਾਰਕ ਨੰਬਰ ਲਾਜ਼ਮੀ

ਨਵੀਂ ਦਿੱਲੀ, 4 ਮਾਰਚ- ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ 31 ਮਾਰਚ ਤੋਂ ਬਾਅਦ ਚਾਰ ਅੰਕਾਂ ਵਾਲੇ ਹਾਲਮਾਰਕ ਯੂਨੀਕ ਸ਼ਨਾਖਤੀ (ਐੱਚਯੂਆਈਡੀ) ਨੰਬਰ ਵਾਲੇ ਗਹਿਣੇ ਤੇ ਕਲਾਤਮ ਵਸਤਾਂ ਨਹੀਂ ਵੇਚੀਆਂ ਜਾ ਸਕਣਗੀਆਂ। ਵਿਭਾਗ ਦੀ ਵਧੀਕ ਸਕੱਤਰ ਨਿਧੀ ਖਾਰੇ ਨੇ ਦੱਸਿਆ ਕਿ ਪਹਿਲੀ ਅਪਰੈਲ ਤੋਂ ਸਿਰਫ ਉਹੀ ਗਹਿਣੇ ਅਤੇ ਕਲਾਤਮ ਵਸਤਾਂ ਦੀ ਵਿਕਰੀ ਹੋਵੇਗੀ ਜਿਨ੍ਹਾਂ ’ਤੇ ਹਾਲਮਾਰਕ ਦਾ ਛੇ ਅੰਕਾਂ ਦਾ ਨੰਬਰ ਛਪਿਆ ਹੋਵੇਗਾ। ਜ਼ਿਕਰਯੋਗ ਹੈ ਕਿ ਹਾਲਮਾਰਕ ਯੂਨੀਕ ਸ਼ਨਾਖਤੀ ਨੰਬਰ ਛੇ ਅੰਕਾਂ ਦਾ ਕੋਡ ਹੁੰਦਾ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡ (ਬੀਆਈਐੱਸ) ਨੇ ਦੇਸ਼ ਦੇ 256 ਜ਼ਿਲ੍ਹਿਆਂ ਵਿੱਚ ਸੋਨੇ ਦੇ ਗਹਿਣਿਆਂ ’ਤੇ ਹਾਲਮਾਰਕ ਲਾਜ਼ਮੀ ਕੀਤਾ ਹੋਇਆ ਹੈੇ। ਇਹ ਹੁਕਮ 23 ਮਾਰਚ 2021 ਤੋਂ ਲਾਗੂ ਹੋਏ ਸਨ।

You must be logged in to post a comment Login