ਸੋਮਾਲੀਆ: ਦੋ ਕਾਰ ਧਮਾਕਿਆਂ ’ਚ 100 ਮੌਤਾਂ ਤੇ 300 ਜ਼ਖ਼ਮੀ

ਸੋਮਾਲੀਆ: ਦੋ ਕਾਰ ਧਮਾਕਿਆਂ ’ਚ 100 ਮੌਤਾਂ ਤੇ 300 ਜ਼ਖ਼ਮੀ

ਮੋਗਾਦਿਸ਼ੂ (ਸੋਮਾਲੀਆ), 30 ਅਕਤੂਬਰ- ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਹੋਏ ਦੋ ਕਾਰ ਬੰਬ ਧਮਾਕਿਆਂ ਵਿੱਚ ਘੱਟੋ-ਘੱਟ 100 ਵਿਅਕਤੀ ਮਾਰੇ ਗਏ ਅਤੇ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਸੋਮਾਲੀਆ ਦੇ ਰਾਸ਼ਟਰਪਤੀ ਹਸਨ ਸ਼ੇਖ ਮੁਹੰਮਦ ਨੇ ਅੱਜ ਘਟਨਾ ਸਥਾਨ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਿਆਂ ‘ਚ ਕਰੀਬ 300 ਵਿਅਕਤੀ ਜ਼ਖਮੀ ਹੋਏ ਹਨ। ਉਨ੍ਹਾਂ ਨੇ ਇਨ੍ਹਾਂ ਹਮਲਿਆਂ ਨੂੰ ਬੇਹੱਦ ਬੇਰਹਿਮ ਅਤੇ ਡਰਾਕਲ ਕਰਵਾਈ ਕਰਾਰ ਦਿੱਤਾ।

You must be logged in to post a comment Login