ਸੋਲਨ: ਕੇਬਲ ਕਾਰ ਵਿੱਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਫਸੇ

ਸੋਲਨ: ਕੇਬਲ ਕਾਰ ਵਿੱਚ ਤਕਨੀਕੀ ਖਰਾਬੀ ਕਾਰਨ 11 ਸੈਲਾਨੀ ਫਸੇ

ਸ਼ਿਮਲਾ, 20 ਜੂਨ-ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਵਿੱਚ ਪਰਵਾਣੂ ਦੇ ਪ੍ਰਸਿੱਧ ਟਿੰਬਰ ਟਰੇਲ ਰੋਪ ਵਿੱਚ ਤਕਨੀਕੀ ਖਰਾਬੀ ਕਾਰਨ 11 ਲੋਕ ਟਰਾਲੀ ਵਿੱਚ ਹੀ ਫਸ ਗਏ। ਜਾਣਕਾਰੀ ਮੁਤਾਬਕ ਇਹ ਸਾਰੇ ਸੈਲਾਨੀ ਦਿੱਲੀ ਦੇ ਦੱਸੇ ਜਾ ਰਹੇ ਹਨ। ਟਰਾਲੀ ਕਰੀਬ 200 ਮੀਟਰ ਦੂਰ ਜਾ ਕੇ ਜਾਮ ਹੋ ਗਈ ਜਿਸ ਵਿੱਚ 4 ਔਰਤਾਂ ਸਣੇ 11 ਜਣੇ ਸਵਾਰ ਸਨ। ਲੋਕਾਂ ਨੇ ਦੱਸਿਆ ਕਿ ਬਚਾਅ ਟੀਮ ਇੱਕ ਛੋਟੀ ਟਰਾਲੀ ਲੈ ਕੇ ਪਹੁੰਚੀ ਅਤੇ ਇੱਕ ਵਿਅਕਤੀ ਨੂੰ ਬਚਾਅ ਲਿਆ ਗਿਆ ਹੈ। ਐੱਸਪੀ ਸੋਲਨ ਅਸ਼ੋਕ ਵਰਮਾ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਬਚਾਅ ਕਾਰਜ ਟਿੰਬਰ ਟਰੇਲ ਕਰਮਚਾਰੀਆਂ ਵੱਲੋਂ ਖ਼ੁਦ ਹੀ ਚਲਾਇਆ ਜਾ ਰਿਹਾ ਹੈ।

You must be logged in to post a comment Login