ਸੌਰਭ ਅਤੇ ਕੁਹੂ-ਰੋਹਨ ਦੀ ਜੋੜੀ ਰੂਸ ਓਪਨ ਦੇ ਫਾਈਨਲ ‘ਚ

ਸੌਰਭ ਅਤੇ ਕੁਹੂ-ਰੋਹਨ ਦੀ ਜੋੜੀ ਰੂਸ ਓਪਨ ਦੇ ਫਾਈਨਲ ‘ਚ

ਵਲਾਦਿਵੋਸਤਕ : ਸਾਬਕਾ ਰਾਸ਼ਟਰੀ ਚੈਂਪੀਅਨ ਸੌਰਭ ਵਰਮਾ ਨੇ ਅੱਜ 75000 ਡਾਲਰ ਇਨਾਮੀ ਰਾਸ਼ੀ ਦੇ ਰੂਸ ਓਪਨ ਟੂਰ ਸੁਪਰ 100 ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾਈ। 25 ਸਾਲਾਂ ਭਾਰਤੀ ਖਿਡਾਰੀ ਨੇ ਹਮਵਤਨ ਖਿਡਾਰੀ ਮਿਥੁਨ ਮੰਜੂਨਾਥ ਨੂੰ ਸਿੱਧੇ ਗੇਮ ‘ਚ ਹਰਾਇਆ। ਸੱਟਾਂ ਤੋਂ ਵਾਪਸੀ ਕਰਨ ਵਾਲੇ ਸੌਰਭ ਨੇ ਸੈਮੀਫਾਈਨਲ ‘ਚ ਮਿਥੁਨ ਨੂੰ ਸਿਰਫ 31 ਮਿੰਟ ‘ਚ 21-9, 21-15 ਨਾਲ ਮਾਤ ਦਿੱਤੀ। ਕੁਹੂ ਗਰਗ ਅਤੇ ਰੋਹਨ ਕਪੂਰ ਨੇ ਵੀ ਸ਼ਾਨਦਾਰ ਫਾਰਮ ਜਾਰੀ ਰੱਖਦੇ ਹੋਏ ਫਾਈਨਲ ‘ਚ ਜਗ੍ਹਾ ਪੱਕੀ ਕੀਤੀ। ਇਸ ਭਾਰਤੀ ਜੋੜੀ ਨੇ ਦੂਜਾ ਦਰਜਾ ਹਾਸਲ ਚੇਨ ਟਾਂਗ ਜੀ ਅਤੇ ਯੇਨ ਵੇਈ ਦੀ ਜੋੜੀ ਨੂੰ 58 ਮਿੰਟ ‘ਚ 21-19, 11-21, 22-20 ਨਾਲ ਮਾਤ ਦਿੱਤੀ ਅਤੇ ਹੁਣ ਉਨ੍ਹਾਂ ਦਾ ਸਾਹਮਣਾ ਵਲਾਦੀਮੀਰ ਇਵਾਨੋਵ ਅਤੇ ਮਿਨ ਕਿਊਂਗ ਕਿਮ ਦੀ ਜੋੜੀ ਨਾਲ ਹੋਵੇਗਾ।

You must be logged in to post a comment Login