ਸ੍ਰੀਲੰਕਾ ’ਚ ਐਮਰਜੰਸੀ ਲਗਾਈ

ਸ੍ਰੀਲੰਕਾ ’ਚ ਐਮਰਜੰਸੀ ਲਗਾਈ

ਨਵੀ ਦਿੱਲੀ, 13 ਜੁਲਾਈ- ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਮਾਲਦੀਪ ਭੱਜ ਜਾਣ ਤੋਂ ਬਾਅਦ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੰਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਆਰਥਿਕ ਸੰਕਟ ’ਚ ਫਸੇ ਦੇਸ਼ ’ਚ ਪ੍ਰਦਰਸ਼ਨ ਹੋਰ ਜ਼ੋਰ ਫੜ ਗਏ ਹਨ। ਵਿਕਰਮਸਿੰਘੇ ਦੇ ਮੀਡੀਆ ਸਕੱਤਰ ਨੇ ਦੱਸਿਆ, ‘ਪ੍ਰਧਾਨ ਮੰਤਰੀ ਨੇ ਕਾਰਜਕਾਰੀ ਰਾਸ਼ਟਰਪਤੀ ਵਜੋਂ ਐਮਰਜੰਸੀ (ਦੇਸ਼ ਵਿਆਪੀ) ਦਾ ਐਲਾਨ ਕਰ ਦਿੱਤਾ ਹੈ ਅਤੇ ਪੱਛਮੀ ਸੂਬੇ ਵਿੱਚ ਕਰਫਿਊ ਲਗਾ ਦਿੱਤਾ ਹੈ।’

You must be logged in to post a comment Login