ਸੜਕ ਹਾਦਸੇ ਵਿਚ ਅਣਪਛਾਤੇ ਵਿਅਕਤੀ ਦੀ ਮੌਤ

ਸੜਕ ਹਾਦਸੇ ਵਿਚ ਅਣਪਛਾਤੇ ਵਿਅਕਤੀ ਦੀ ਮੌਤ

ਪਟਿਆਲਾ, 22 ਅਪ੍ਰੈਲ (ਗ. ਕੰਬੋਜ)- ਅੱਜ ਪਿੰਡ ਮਜਾਲ ਖੁਰਦ ਪਟਿਆਲਾ ਨੇੜੇੇ ਸੜਕ ਹਾਦਸੇ ਦੌਰਾਨ ਇਕ ਅਣਪਛਾਤੇ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧ ਵਿਚ ਬਲਬੇੜਾ ਚੌਂਕੀ ਦੀ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ। ਮ੍ਰਿਤਕ ਵਿਅਕਤੀ  ਦੀ ਉਮਰ 40-45 ਦੇ ਵਿਚਕਾਰ ਲਗਦੀ ਹੈ, ਜਿਸ ਦੇ ਕਾਲੇ ਰੰਗ ਦਾ ਕੁੜਤਾ ਪਜ਼ਾਮਾ ਪਾਇਆ ਹੋਇਆ ਹੈ ਅਤੇ ਦਾੜੀ ਕੱਟੀ ਹੋਈ ਹੈ। ਮ੍ਰਿਤਕ ਵਿਅਕਤੀ ਦੀ ਡੈਡ ਬਾਡੀ ਨੂੰ ਸ਼ਨਾਖਤ ਲਈ ਰਜਿੰਦਰਾ ਹਸਪਤਾਲ ਪਟਿਆਲਾ ਦੀ ਮੋਰਚਰੀ ਵਿਚ ਰੱਖਿਆ ਹੋਇਆ ਹੈ। ਜੇਕਰ ਇਸ ਵਿਅਕਤੀ ਦੀ ਸਨਾਖਸ਼ਤ ਸਬੰਧੀ ਕੋਈ ਇਤਲਾਹ ਦੇਣਾ ਚਾਹੇ ਤਾਂ ਸਬੰਧਤ ਪੁਲਿਸ ਚੌਂਕੀ ਨਾਲ ਸੰਪਰਕ ਕਰ ਸਕਦਾ ਹੈ।

You must be logged in to post a comment Login