ਸੰਗਰੂਰ, 15 ਜਨਵਰੀ- ਜ਼ਿਲ੍ਹੇ ਦੀ ਪੁਲੀਸ ਵੱਲੋਂ 3 ਦਿਨ ਪਹਿਲਾਂ ਇਥੇ ਗੰਨ ਹਾਊਸ ਤੋਂ ਚੋਰੀ ਕੀਤੇ ਹਥਿਆਰਾਂ ਦੇ ਮਾਮਲੇ ਦਾ ਪਰਦਾਫ਼ਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਕਾਬੂ ਕਰਕੇ ਚੋਰੀ 14 ਹਥਿਆਰ ਬਰਾਮਦ ਕਰ ਲਏ ਹਨ। ਇਨ੍ਹਾਂ ’ਚ 5 ਪਿਸਟਲ, 5 ਰਿਵਾਲਵਰ, 3 ਬੰਦੂਕਾਂ ਤੇ ਰਾਈਫ਼ਲ ਸ਼ਾਮਲ ਹੈ। ਡੀਆਈਜੀ ਪਟਿਆਲਾ ਰੇਂਜ ਹਰਚਰਨ ਸਿੰਘ ਭੁੱਲਰ ਅਤੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਐੱਸਪੀ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਵਿਸੇਸ਼ ਟੀਮ ਨੇ ਮਾਮਲਾ ਹੱਲ ਕਰਦਿਆਂ ਪਵਨਦੀਪ ਸਿੰਘ ਉਰਫ ਪੰਮਾ ਵਾਸੀ ਪਾਤੜਾਂ, ਅਮਨਦੀਪ ਸਿੰਘ ਵਾਸੀ ਟੋਡਰਪੁਰ ਜ਼ਿਲ੍ਹਾ ਮਾਨਸਾ, ਮਲਵਿੰਦਰ ਸਿੰਘ ਵਾਸੀ ਪਾਤੜਾਂ, ਸੰਦੀਪ ਸਿੰਘ ਵਾਸੀ ਪਾਤੜਾਂ ਅਤੇ ਗੁਰਮੀਤ ਸਿੰਘ ਵਾਸੀ ਟੋਡਰਪੁਰ ਜ਼ਿਲ੍ਹਾ ਮਾਨਸਾ ਨੂੰ ਗ੍ਰਿਫ਼ਤਾਰ ਕਰਕੇ 14 ਹਥਿਆਰ ਬਰਾਮਦ ਕਰ ਲਏ ਹਨ। ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ, ਕਟਰ, ਹਥੌੜਾ ਅਤੇ ਰਾਡ ਬਰਾਮਦ ਕੀਤੀ ਹੈ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਕੀਤੀ ਜਾਵੇਗੀ ਅਤੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। 12 ਜਨਵਰੀ ਦੀ ਰਾਤ ਨੂੰ ਡੀਸੀ ਦਫਤਰ ਦੇ ਸਾਹਮਣੇ ਚੰਚਲ ਗੰਨ ਹਾਊਸ ਤੋਂ ਹਥਿਆਰ ਚੋਰੀ ਹੋਏ ਸਨ।
Share on Facebook
Follow on Facebook
Add to Google+
Connect on Linked in
Subscribe by Email
Print This Post
You must be logged in to post a comment Login