ਸੰਭੂ ਧਰਨੇ ‘ਚ ਕਿਸਾਨ ਦੀ ਮੌਤ, ਅਚਾਨਕ ਵਿਗੜ ਗਈ ਸੀ ਸਿਹਤ

ਸੰਭੂ ਧਰਨੇ ‘ਚ ਕਿਸਾਨ ਦੀ ਮੌਤ, ਅਚਾਨਕ ਵਿਗੜ ਗਈ ਸੀ ਸਿਹਤ

ਪਟਿਆਲਾ, 16 ਫਰਵਰੀ (ਪ. ਪ.) : ਦਿੱਲੀ ਕੂਚ ਕਰਨ ਵਾਲੇ ਕਿਸਾਨਾਂ ਨੂੰ ਸ਼ੰਭੂ ਬੈਰੀਅਰ ‘ਤੇ ਰੋਕੇ ਜਾਣ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਕਿਸਾਨ ਦੀ ਪਛਾਣ ਗਿਆਨ ਸਿੰਘ ਵਾਸੀ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ 3 ਵਜੇ ਕਿਸਾਨ ਗਿਆਨ ਸਿੰਘ (70) ਦੀ ਅਚਾਨਕ ਸ਼ਾਹ ਦੀ ਦਿੱਕਤ ਕਾਰਨ ਸਿਹਤ ਵਿਗੜ ਗਈ ਸੀ ਜਿਸਨੂੰ ਰਾਜਪੁਰਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸਨੂੰ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਿੱਥੇ ਸਵੇਰੇ 8.30 ਵਜੇ ਮੌਤ ਹੋ ਗਈ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਰਾਜਿੰਦਰਾ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ ਹੈ।

You must be logged in to post a comment Login