ਸੰਸਦ ‘ਚ ਰੋਮਾਂਟਿਕ ਹੋਇਆ ਆਸਟ੍ਰੇਲੀਅਨ ਸੰਸਦ ਮੈਂਬਰ, ਕੀਤਾ ਪਿਆਰ ਦਾ ਇਜ਼ਹਾਰ

ਸੰਸਦ ‘ਚ ਰੋਮਾਂਟਿਕ ਹੋਇਆ ਆਸਟ੍ਰੇਲੀਅਨ ਸੰਸਦ ਮੈਂਬਰ, ਕੀਤਾ ਪਿਆਰ ਦਾ ਇਜ਼ਹਾਰ

ਵਿਕਟੋਰੀਆ- ਆਸਟ੍ਰੇਲੀਆ ਦੀ ਸੰਸਦ ਵਿਚ ਮੰਗਲਵਾਰ ਨੂੰ ਵੱਖਰਾ ਹੀ ਮਾਹੌਲ ਬਣ ਗਿਆ, ਜਦੋਂ ਸੰਸਦ ਮੈਂਬਰ ਨਾਥਨ ਲੈਂਬਰਟ ਨੇ ਆਪਣੇ ਭਾਸ਼ਣ ਦੌਰਾਨ ਆਪਣੇ ਸਾਥੀ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਨਾਥਨ ਨੇ ਕਿਹਾ ਕਿ ”ਮੈਨੂੰ ਲੱਗਦਾ ਹੈ ਕਿ ਸਾਨੂੰ ਵਿਆਹ ਕਰ ਲੈਣਾ ਚਾਹੀਦਾ ਹੈ।” ਇਸ ਪ੍ਰਪੋਜ਼ਲ ‘ਤੇ ਪੂਰੇ ਸੰਸਦ ਵਿਚ ਤਾੜੀਆਂ ਵਜਾਈਆਂ ਗਈਆਂ ਅਤੇ ਹੋਰ ਸੰਸਦ ਮੈਂਬਰਾਂ ਨੇ ਇਸ ਅਨੋਖੇ ਢੰਗ ਦੀ ਸ਼ਲਾਘਾ ਕੀਤੀ। ਇੱਥੇ ਵਿਕਟੋਰੀਆ ਦੇ ਨਵੇਂ ਲੇਬਰ ਐਮਪੀ ਨਾਥਨ ਨੇ ਸੰਸਦ ਵਿੱਚ ਸਭ ਦੇ ਸਾਹਮਣੇ ਆਪਣੀ ਸਾਥੀ ਨੂਹ ਏਰਲਿਚ ਨੂੰ ਪ੍ਰਪੋਜ਼ ਕੀਤਾ। ਨਾਥਨ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਹਾ ਕਿ ‘ਮੈਂ ਫਿਲਹਾਲ ਕੋਈ ਮੁੰਦਰੀ ਨਹੀਂ ਦੇ ਰਿਹਾ, ਕਿਉਂਕਿ ਇਸ ਨੂੰ ਇੱਥੇ ਰੱਖਣ ਦੀ ਇਜਾਜ਼ਤ ਨਹੀਂ ਹੈ, ਪਰ ਇਸ ਸਮੇਂ ਇਹ ਅੰਗੂਠੀ ਸੁਰੱਖਿਅਤ ਹੈ ਅਤੇ ਮੈਂ ਇਸ ਨੂੰ ਬਹੁਤ ਰੋਮਾਂਟਿਕ ਢੰਗ ਨਾਲ ਦੇਣ ਦੀ ਯੋਜਨਾ ਬਣਾਈ ਹੈ।’

You must be logged in to post a comment Login