ਸੰਸਦ ਦੀ ਸੁਰੱਖਿਆ ’ਚ ਖਾਮੀ:ਦਿੱਲੀ ਪੁਲੀਸ ਵੱਲੋਂ ਸਪਲੀਮੈਂਟਰੀ ਚਾਰਜਸ਼ੀਟ ਦਾਖਲ

ਸੰਸਦ ਦੀ ਸੁਰੱਖਿਆ ’ਚ ਖਾਮੀ:ਦਿੱਲੀ ਪੁਲੀਸ ਵੱਲੋਂ ਸਪਲੀਮੈਂਟਰੀ ਚਾਰਜਸ਼ੀਟ ਦਾਖਲ

ਨਵੀਂ ਦਿੱਲੀ, 15 ਜੁਲਾਈ- ਇਥੋਂ ਦੀ ਸੰਸਦ ਵਿਚ ਨਾਜਾਇਜ਼ ਢੰਗ ਨਾਲ ਦਾਖਲ ਹੋ ਕੇ ਹੰਗਾਮਾ ਕਰਨ ਦੇ ਮਾਮਲੇ ਵਿਚ ਦਿੱਲੀ ਪੁਲੀਸ ਨੇ ਅੱਜ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਇਸ ਮਾਮਲੇ ਵਿਚ ਅੱਜ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਸਾਹਮਣੇ ਦਿੱਲੀ ਪੁਲੀਸ ਨੇ ਦਸਤਾਵੇਜ਼ ਸੌਂਪੇ। ਸੰਸਦ ਵਿਚ ਗਲਤ ਢੰਗ ਨਾਲ ਦਾਖਲ ਹੋਣ ਤੇ ਧੂੰਏਂ ਦੇ ਗੋਲੇ ਸੁੁੱਟਣ ਦੇ ਦੋਸ਼ ਹੇਠ ਸਾਰੇ ਛੇ ਮੁਲਜ਼ਮਾਂ ਖਿਲਾਫ਼ ਯੂਏਪੀਏ ਤਹਿਤ ਕੇਸ ਚੱਲੇਗਾ। ਅਦਾਲਤ ਨੇ ਇਸ ਮਾਮਲੇ ਵਿਚ ਸ਼ਾਮਲ ਸਾਰੇ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧਾਉਂਦਿਆਂ ਅਗਲੀ ਸੁਣਵਾਈ 2 ਅਗਸਤ ’ਤੇ ਪਾ ਦਿੱਤੀ ਹੈ। ਦੱਸਣਾ ਬਣਦਾ ਹੈ ਕਿ 13 ਦਸੰਬਰ 2023 ਨੂੰ ਉਕਤ ਛੇ ਜਣਿਆਂ ਨੇ ਸੰਸਦ ਦੀ ਕਾਰਵਾਈ ਵਿਚ ਵਿਘਨ ਪਾਇਆ ਸੀ।

You must be logged in to post a comment Login