ਸੱਭਿਆਚਾਰਕ ਤਿਉਹਾਰ ਫੰਡਿੰਗ ਵਿੱਚ ਇਜ਼ਾਫਾ

ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਬਹੁ-ਸੱਭਿਆਚਾਰਕ ਤਿਉਹਾਰਾਂ ਅਤੇ ਸਮਾਗਮਾਂ ਲਈ ਨਿਉ ਸਾਊਥ ਵੇਲਜ਼ ਸਰਕਾਰ ਵੱਲੋਂ ਮਿਲ ਰਹੀ ਵਿੱਤੀ ਸਹਾਇਤਾ ਵਿੱਚ ਹੋਣ ਵਾਲੇ ਇਜ਼ਾਫੇ ਨਾਲ 2022 ਦੀ ਇੱਕ ਜੀਵੰਤ ਸ਼ੁਰੂਆਤ ਦਾ ਆਨੰਦ ਮਾਨਣ। ਬਹੁ-ਸੱਭਿਆਚਾਰਕਤਾ ਮੰਤਰੀ Natalie Ward ਨੇ ਕਿਹਾ ਕਿ $400,000 ‘ਸਟ੍ਰੋਂਗਰ ਟੂਗੈਦਰ ਫੈਸਟੀਵਲ ਅਤੇ ਇਵੈਂਟਸ ਗ੍ਰਾਂਟਸ ਪ੍ਰੋਗਰਾਮ’ ਦਾ ਦੂਜਾ ਦੌਰ ਹੁਣ ਅਗਲੇ ਸਾਲ ਦੇ ਪਹਿਲੇ ਅੱਧ ਵਿੱਚ ਹੋਣ ਵਾਲੇ ਸਮਾਗਮਾਂ ਦੀ ਅਰਜ਼ੀਆਂ ਲਈ ਹੁਣ ਖੁੱਲ ਗਿਆ ਹੈ। “ਨਿਊ ਸਾਊਥ ਵੇਲਜ਼ ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਇੱਕ ਸ਼ਾਨਦਾਰ, ਸਦਭਾਵਨਾ ਭਰੇ ਸੁਮੇਲ ਦਾ ਘਰ ਹੈ ਅਤੇ ਅਸੀਂ ਉਨ੍ਹਾਂ ਪਰੰਪਰਾਵਾਂ ‘ਤੇ ਰੌਸ਼ਨੀ ਪਾਉਣਾ ਚਾਹੁੰਦੇ ਹਾਂ ਜੋ ਸਾਡੇ ਰਾਜ ਨੂੰ ਰਹਿਣ ਲਈ ਇੰਨੀ ਵਧੀਆ ਜਗ੍ਹਾ ਬਣਾਉਂਦੀਆਂ ਹਨ,” ਸ਼੍ਰੀਮਤੀ Ward ਨੇ ਕਿਹਾ। “ਭਾਵੇਂ ਇਹ ਸਾਡੇ ਸੁੰਦਰ ਬਗੀਚਿਆਂ ਵਿੱਚ ਮਨਾਇਆ ਜਾਣ ਵਾਲਾ ਕੋਈ ਤਿਉਹਾਰ ਹੋਵੇ, ਜਾਂ ਕੋਈ ਅਜਿਹਾ ਸਮਾਗਮ ਜੋ ਕਿਸੇ  ਸੱਭਿਆਚਾਰ ਦੇ ਲਜ਼ੀਜ਼ ਖਾਣਿਆਂ ਨੂੰ ਪ੍ਰਦਰਸ਼ਿਤ ਕਰਦਾ ਹੋਵੇ, ਅਸੀਂ ਆਪਣੇ ਬਹੁ-ਸੱਭਿਆਚਾਰਕ ਭਾਈਚਾਰਿਆਂ ਕੋਲੋਂ ਉਨ੍ਹਾਂ ਦੀਆਂ 2022 ਦੀਆਂ ਯੋਜਨਾਵਾਂ ਬਾਰੇ ਸੁਣਨਾ ਚਾਹਾਂਗੇ।” ਗੈਰ-ਲਾਭਕਾਰੀ ਸੰਸਥਾਵਾਂ ਸੱਭਿਆਚਾਰਕ ਤਿਉਹਾਰਾਂ ਅਤੇ ਸਮਾਗਮਾਂ ਦੇ ਆਯੋਜਨ ਦੀ ਲਾਗਤ ਵਿੱਚ ਸਹਾਇਤਾ ਲਈ $15,000 ਤੱਕ ਦੀ ਅਰਜ਼ੀ ਦੇਣ ਦੇ ਯੋਗ ਹਨ।

“ਇਸ ਸਾਲ ਸਾਡੇ ਬਹੁਤ ਸਾਰੇ ਮਹਾਨ ਸਮਾਗਮਾਂ ਨੂੰ ਕੋਵਿਡ ਪਾਬੰਦੀਆਂ ਕਾਰਨ ਰੱਦ, ਜਾਂ ਔਨਲਾਈਨ ਆਯੋਜਿਤ ਕਰਨਾ ਪਿਆ ਸੀ। ਜਿਵੇਂ ਅਸੀਂ ਤਾਲਾਬੰਦੀ ਤੋਂ ਨਿਕਾਸੀ ਦੇ ਅਗਲੇ ਪੜਾਅ ‘ਤੇ ਜਾਂਦੇ ਹਾਂ, ਤਾਂ ਆਪਣੇ ਬਹੁਤੇ ਪਿਆਰੇ ਤਿਉਹਾਰਾਂ ਦੀ ਵਾਪਸੀ ਲਈ ਯੋਜਨਾ ਬਨਾਉਣ ਦੇ ਯੋਗ ਹੋਣਾ ਇੱਕ ਬਹੁਤ ਵਧੀਆ ਗੱਲ ਹੈ,” ਸ਼੍ਰੀਮਤੀ Ward ਨੇ ਕਿਹਾ।

“COVID-19 ਦੇ ਕਾਰਨ, ਸਾਡੇ ਪਹਿਲੇ ਦੌਰ ਦੇ ਬਿਨੈਕਾਰ ਆਪਣੇ ਸਮਾਗਮਾਂ ਨੂੰ ਆਯੋਜਿਤ ਕਰਨ ਵਿੱਚ ਅਸਮਰੱਥ ਰਹੇ ਸਨ, ਇਸਲਈ ਅਸੀਂ ਉਨ੍ਹਾਂ ਦੇ ਨਾਲ ਰਲ੍ਹ ਕੇ ਕੰਮ ਕਰ ਰਹੇ ਹਾਂ ਕਿ 2022 ਵਿੱਚ ਦਾਖਲ ਹੋਣ ਦੇ ਨਾਲ ਕੀ ਕੀ ਸੰਭਵ ਹੈ।”

30 ਜੂਨ 2022 ਤੋਂ ਪਹਿਲਾਂ ਇਸ ਦੌਰ ਦੇ ਦੌਰਾਨ ਆਯੋਜਿਤ ਹੋਣ ਵਾਲੇ ਸਮਾਗਮਾਂ ਲਈ ਕੁੱਲ $200,000 ਦੀ ਸਹਾਇਤਾ ਉਪਲਬਧ ਹੈ ਅਤੇ ਸਾਰੇ ਬਿਨੈਕਾਰਾਂ ਨੂੰ ਇਹ ਦਿਖਾਉਣਾ ਪਵੇਗਾ ਕਿ ਉਹ ਇੱਕ ਕੋਵਿਡ-ਸੁਰੱਖਿਅਤ ਵਾਤਾਵਰਣ ਨੂੰ ਕਿਵੇਂ ਯਕੀਨੀ ਬਨਾਉਣਗੇ।

ਅਰਜ਼ੀਆਂ ਸ਼ੁੱਕਰਵਾਰ 17 ਦਸੰਬਰ 2021 ਨੂੰ ਬੰਦ ਹੋਣਗੀਆਂ। ਵਧੇਰੀ ਜਾਣਕਾਰੀ ਦੇ ਲਈ, ਵੇਖੋ: https://multicultural.nsw.gov.au/grants/.

You must be logged in to post a comment Login