ਹਮਾਸ ਦੀ ਹਮਾਇਤ ਕਰਨ ’ਤੇ ਭਾਰਤੀ ਵਿਦਿਆਰਥਣ ਦਾ ਵੀਜ਼ਾ ਰੱਦ

ਹਮਾਸ ਦੀ ਹਮਾਇਤ ਕਰਨ ’ਤੇ ਭਾਰਤੀ ਵਿਦਿਆਰਥਣ ਦਾ ਵੀਜ਼ਾ ਰੱਦ

ਵਾਸ਼ਿੰਗਟਨ, 15 ਮਾਰਚ : ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਦੀ ਇੱਕ ਭਾਰਤੀ ਵਿਦਿਆਰਥਣ ਦਾ ਵੀਜ਼ਾ ਅਮਰੀਕਾ ਵੱਲੋਂ ਕਥਿਤ ਤੌਰ ‘ਤੇ “ਹਿੰਸਾ ਅਤੇ ਅੱਤਵਾਦ ਦੀ ਵਕਾਲਤ” ਕਰਨ ਅਤੇ ਹਮਾਸ ਦਾ ਸਮਰਥਨ ਕਰਨ ਵਾਲੀਆਂ ਸਰਗਰਮੀਆਂ ਵਿੱਚ ਸ਼ਾਮਲ ਹੋਣ ਕਾਰਨ ਰੱਦ ਕੀਤਾ ਗਿਆ ਸੀ ਅਤੇ ਉਸ ਨੇ ਖ਼ੁਦ ਹੀ ਮੁਲਕ ਛੱਡ ਦਿੱਤਾ ਹੈ ਤੇ ਅਮਰੀਕਾ ਤੋਂ ਡਿਪੋਰਟ ਹੋ ਗਈ ਹੈ। ਗ੍ਰਹਿ ਸੁਰੱਖਿਆ ਵਿਭਾਗ (Department of Homeland Security) ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਭਾਰਤੀ ਵਿਦਿਆਰਥਣ ਰੰਜਨੀ ਸ੍ਰੀਨਿਵਾਸਨ (Ranjani Srinivasan), ਕੋਲੰਬੀਆ ਯੂਨੀਵਰਸਿਟੀ ਵਿੱਚ ਸ਼ਹਿਰੀ ਯੋਜਨਾਬੰਦੀ ਵਿੱਚ ਡਾਕਟਰੇਟ ਵਿਦਿਆਰਥਣ ਵਜੋਂ F-1 ਵਿਦਿਆਰਥੀ ਵੀਜ਼ਾ ‘ਤੇ ਅਮਰੀਕਾ ਗਈ ਹੋਈ ਸੀ। ਬਿਆਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਸ੍ਰੀਨਿਵਾਸਨ ਇੱਕ ਅੱਤਵਾਦੀ ਸੰਗਠਨ ਹਮਾਸ ਦਾ ਸਮਰਥਨ ਕਰਨ ਵਾਲੀਆਂ ਗਤੀਵਿਧੀਆਂ ਵਿੱਚ ਸ਼ਾਮਲ ਸੀ।

You must be logged in to post a comment Login