ਹਮਾਸ ਨੇ ਗਾਜ਼ਾ ਜੰਗਬੰਦੀ ਦੇ ਹਿੱਸੇ ਵਜੋਂ 4 ਮਹਿਲਾ ਇਜ਼ਰਾਈਲੀ ਸੈਨਿਕਾਂ ਨੂੰ ਰਿਹਾਅ ਕੀਤਾ

ਹਮਾਸ ਨੇ ਗਾਜ਼ਾ ਜੰਗਬੰਦੀ ਦੇ ਹਿੱਸੇ ਵਜੋਂ 4 ਮਹਿਲਾ ਇਜ਼ਰਾਈਲੀ ਸੈਨਿਕਾਂ ਨੂੰ ਰਿਹਾਅ ਕੀਤਾ

ਦੀਰ ਅਲ-ਬਲਾਹ (ਗਾਜ਼ਾ ਪੱਟੀ), 25 ਜਨਵਰੀ- ਹਮਾਸ ਨੇ ਸ਼ਨਿੱਚਰਵਾਰ ਨੂੰ ਚਾਰ ਇਜ਼ਰਾਈਲੀ ਬੰਦੀ ਮਹਿਲਾ ਸੈਨਿਕਾਂ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਪਹਿਲਾਂ ਇਨ੍ਹਾਂ ਬੰਧਕਾਂ ਨੂੰ ਭੀੜ ਦੇ ਸਾਹਮਣੇ ਘੁਮਾਇਆ ਗਿਆ। ਦੂਜੇ ਪਾਸੇ ਇਜ਼ਰਾਈਲ ਵੀ ਗਾਜ਼ਾ ਪੱਟੀ ਵਿੱਚ ਨਾਜ਼ੁਕ ਜੰਗਬੰਦੀ ਦੇ ਹਿੱਸੇ ਵਜੋਂ 200 ਫਲਸਤੀਨੀ ਕੈਦੀਆਂ ਜਾਂ ਨਜ਼ਰਬੰਦਾਂ ਨੂੰ ਰਿਹਾਅ ਕਰੇਗਾ। ਇਜ਼ਰਾਈਲ ਨੇ ਪੁਸ਼ਟੀ ਕੀਤੀ ਕਿ ਇਨ੍ਹਾਂ ਬੰਧਕਾਂ ਦੀ ਸਪੁਰਗੀ ਉਸ ਦੀਆਂ ਫੌਜਾਂ ਨੂੰ ਮਿਲ ਚੁੱਕੀ ਹੈ, ਜਿਨ੍ਹਾਂ ਨੂੰ ਪਹਿਲਾਂ ਹਮਾਸ ਵੱਲੋਂ ਰੈੱਡ ਕਰਾਸ ਦੇ ਹਵਾਲੇ ਕਰ ਦਿੱਤਾ ਗਿਆ ਸੀ।ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਭਾਵਿਤ ਅਦਲਾ-ਬਦਲੀ ਤੋਂ ਪਹਿਲਾਂ ਹੀ ਭੀੜ ਤਲ ਅਵੀਵ ਅਤੇ ਗਾਜ਼ਾ ਵਿੱਚ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ, ਪਿਛਲੇ ਹਫਤੇ ਦੇ ਅੰਤ ਵਿੱਚ ਗਾਜ਼ਾ ਪੱਟੀ ਵਿੱਚ ਜੰਗਬੰਦੀ ਸ਼ੁਰੂ ਹੋਣ ਤੋਂ ਬਾਅਦ ਇਹ ਅਜਿਹਾ ਦੂਜਾ ਆਦਾਨ-ਪ੍ਰਦਾਨ ਸੀ, ਜਿਹੜਾ ਇਸ ਨਾਜ਼ੁਕ ਜੰਗਬੰਦੀ ਸਮਝੌਤੇ ਦੀ ਇਕ ਹੋਰ ਅਜ਼ਮਾਇਸ਼ ਵੀ ਹੈ।ਇਸ ਜੰਗਬੰਦੀ ਦਾ ਉਦੇਸ਼ ਇਜ਼ਰਾਈਲ ਅਤੇ ਅੱਤਵਾਦੀ ਸਮੂਹ ‘ਹਮਾਸ’ ਵਿਚਕਾਰ ਹੁਣ ਤੱਕ ਦੀ ਸਭ ਤੋਂ ਘਾਤਕ ਅਤੇ ਸਭ ਤੋਂ ਤਬਾਹਕੁਨ ਜੰਗ ਨੂੰ ਖਤਮ ਕਰਨਾ ਹੈ। ਇਹ ਨਾਜ਼ੁਕ ਸਮਝੌਤਾ ਹੁਣ ਤੱਕ ਕਾਇਮ ਰਿਹਾ ਹੈ, ਜਿਸ ਸਦਕਾ ਇਜ਼ਰਾਈਲ ਦੇ ਗਾਜ਼ਾ ਉਤੇ ਜਾਰੀ ਭਿਆਨਕ ਹਵਾਈ ਹਮਲਿਆਂ ਨੂੰ ਠੱਲ੍ਹ ਪਈ ਹੈ।

ਇਸ ਮੌਕੇ ਤਲ ਅਵੀਵ ਦੇ ਹੋਸਟੇਜ ਸਕੁਏਅਰ (Tel Aviv’s Hostages Square) ਵਿੱਚ ਇੱਕ ਵੱਡੀ ਸਕਰੀਨ ‘ਤੇ ਚਾਰ ਮਹਿਲਾ ਸੈਨਿਕਾਂ ਦੇ ਚਿਹਰੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਰਿਹਾਅ ਕੀਤੇ ਜਾਣ ਦੀ ਉਮੀਦ ਸੀ। ਵਧਦੀ ਭੀੜ ਵਿੱਚੋਂ ਕੁਝ ਨੇ ਇਜ਼ਰਾਈਲੀ ਝੰਡੇ ਪਹਿਨੇ ਹੋਏ ਸਨ ਤੇ ਬਹੁਤ ਲੋਕਾਂ ਨੇ ਦੂਜਿਆਂ ਨੇ ਬੰਧਕਾਂ ਦੇ ਚਿਹਰਿਆਂ ਵਾਲੇ ਪੋਸਟਰ ਫੜੇ ਹੋਏ ਸਨ। ਇਨ੍ਹਾਂ ਚਾਰ ਇਜ਼ਰਾਈਲੀ ਸੈਨਿਕ ਬੀਬੀਆਂ – ਕਰੀਨਾ ਅਰੀਵ (20), ਡੈਨੀਏਲਾ ਗਿਲਬੋਆ (20), ਨਾਮਾ ਲੇਵੀ (20) ਅਤੇ ਲੀਰੀ ਅਲਬਾਗ (19) (Karina Ariev, Daniella Gilboa, Naama Levy, Liri Albag) ਨੂੰ ਹਮਾਸ ਨੇ ਇਜ਼ਰਾਈਲ ਉਤੇ 7 ਅਕਤੂਬਰ, 2023 ਨੂੰ ਕੀਤੇ ਭਿਆਨਕ ਦਹਿਸ਼ਤੀ ਹਮਲੇ ਦੌਰਾਨ ਅਗਵਾ ਕਰ ਲਿਆ ਸੀ ਅਤੇ ਹਮਾਸ ਦਾ ਇਹੋ ਹਮਲਾ ਗਾਜ਼ਾ ਜੰਗ ਭੜਕਣ ਦਾ ਕਾਰਨ ਬਣਿਆ ਸੀ। ਉਨ੍ਹਾਂ ਨੂੰ ਗਾਜ਼ਾ ਦੀ ਸਰਹੱਦ ਦੇ ਨੇੜੇ ਨਾਹਲ ਓਜ਼ ਬੇਸ ਤੋਂ ਉਦੋਂ ਲਿਜਾਇਆ ਗਿਆ ਸੀ ਜਦੋਂ ਹਮਾਸ ਨੇ ਹਮਲੇ ਸਮੇਂ ਇਸ ‘ਤੇ ਕਬਜ਼ਾ ਕਰ ਲਿਆ ਸੀ। ਇਸ ਦੌਰਾਨ ਉੱਥੇ 60 ਤੋਂ ਵੱਧ ਫ਼ੌਜੀ ਮਾਰੇ ਗਏ ਸਨ। ਅਗਵਾ ਕੀਤੀਆਂ ਗਈਆਂ ਸਾਰੀਆਂ ਮਹਿਲਾਵਾਂ ਸਰਹੱਦ ‘ਤੇ ਖਤਰਿਆਂ ਦੀ ਨਿਗਰਾਨੀ ਕਰਨ ਵਾਲੇ ਲੁੱਕਆਊਟ ਯੂਨਿਟ ਵਿੱਚ ਕੰਮ ਕਰ ਰਹੀਆਂ ਸਨ। ਇਸ ਮੌਕੇ ਉਨ੍ਹਾਂ ਦੀ ਯੂਨਿਟ ਦੀ ਪੰਜਵੀਂ ਮਹਿਲਾ ਸਿਪਾਹੀ 20 ਸਾਲਾ ਅਗਮ ਬਰਗਰ (Agam Berger) ਨੂੰ ਵੀ ਅਗਵਾ ਕਰ ਲਿਆ ਗਿਆ ਸੀ ਪਰ ਅੱਜ ਉਸ ਦਾ ਨਾਂ ਅੱਜ ਦੀ ਰਿਹਾਈ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।

You must be logged in to post a comment Login