ਹਰਿਆਣਾ ਚੋਣਾਂ: ਭਾਜਪਾ ਵੱਲੋਂ ਹੈਟ੍ਰਿਕ

ਹਰਿਆਣਾ ਚੋਣਾਂ: ਭਾਜਪਾ ਵੱਲੋਂ ਹੈਟ੍ਰਿਕ

ਚੰਡੀਗੜ੍ਹ, 8 ਅਕਤੂਬਰ- ਸੱਤਾਧਾਰੀ ਭਾਜਪਾ ਨੇ ਹਰਿਆਣਾ ਵਿਚ ਹੈਟ੍ਰਿਕ ਲਾਉਣ ਦੀ ਤਿਆਰੀ ਖਿੱਚ ਲਈ ਹੈ। ਭਾਜਪਾ ਨੇ ਸੂਬੇ ਵਿਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਲਈ ਲੋੜੀਂਦੇ ਬਹੁਮਤ ਤੋਂ ਵੱਧ (50) ਸੀਟਾਂ ’ਤੇ ਲੀਡ ਬਣਾ ਲਈ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਬਾਅਦ ਦੁਪਹਿਰ ਤਿੰਨ ਵਜੇ ਆਪਣੀ ਵੈੱਬਸਾਈਟ ’ਤੇ ਅਪਲੋਡ ਕੀਤੇ ਅੰਕੜਿਆਂ ਮੁਤਾਬਕ ਭਾਜਪਾ ਨੇ 26 ਸੀਟਾਂ ਜਿੱਤ ਲਈਆਂ ਹਨ ਜਦੋਂਕਿ ਉਸ ਦੇ ਉਮੀਦਵਾਰ 24 ਸੀਟਾਂ ’ਤੇ ਅੱਗੇ ਚੱਲ ਰਹੇ ਹਨ। ਸਰਕਾਰ ਬਣਾਉਣ ਲਈ 46 ਸੀਟਾਂ ਦਾ ਜਾਦੂਈ ਅੰਕੜਾ ਲੋੜੀਂਦਾ ਹੈ। ਕਾਂਗਰਸ ਨੇ 20 ਸੀਟਾਂ ਜਿੱਤ ਲਈਆਂ ਹਨ ਤੇ ਪਾਰਟੀ ਨੇ 15 ਸੀਟਾਂ ’ਤੇ ਲੀਡ ਬਣਾਈ ਹੋਈ ਹੈ। ਆਜ਼ਾਦ ਉਮੀਦਵਾਰ ਵਿਚੋਂ ਦੋ ਜਿੱਤ ਗਏ ਹਨ ਜਦੋਂਕਿ ਇਕ ਨੇ ਲੀਡ ਬਣਾਈ ਹੋਈ ਹੈ। ਇਨੈਲੋ ਦੋ ਸੀਟਾਂ ’ਤੇ ਅੱਗੇ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਤੋਂ ਅਤੇ ਕਾਂਗਰਸ ਆਗੂ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਕਿਲੋਈ ਤੋਂ ਚੋਣ ਜਿੱਤ ਗਏ ਹਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਉਦੈ ਭਾਨ ਹੋਡਲ ਹਲਕੇ ਤੋਂ ਚੋਣ ਚਾਰ ਗਏ ਹਨ। ਪੰਚਕੂਲਾ ਤੋਂ ਕਾਂਗਰਸ ਦੇ ਚੰਦਰਮੋਹਨ ਜਿੱਤ ਗਏ ਹਨ। ਉਨ੍ਹਾਂ ਭਾਜਪਾ ਆਗੂ ਤੇ ਮੌਜੂਦਾ ਸਪੀਕਰ ਗਿਆਨ ਚੰਦ ਗੁਪਤਾ ਨੂੰ ਹਰਾਇਆ। ਇਨੈਲੋ ਦੇ ਅਭੈ ਸਿੰਘ ਚੌਟਾਲਾ 14861 ਵੋਟਾਂ ਨਾਲ ਏਲਨਾਬਾਦ ਸੀਟ ਹਾਰ ਗਏ ਹਨ। ਜੇਜੇਪੀ ਦੇ ਦੁਸ਼ਿਅੰਤ ਚੌਟਾਲਾ 14ਵੇਂ ਗੇੜ ਦੀ ਗਿਣਤੀ ’ਚ ਮਹਿਜ਼ 7136 ਵੋਟਾਂ ਨਾਲ ਪੰਜਵੇਂ ਸਥਾਨ ’ਤੇ ਹਨ। ਅੰਬਾਲਾ ਕੈਂਟ ਤੋਂ ਸੀਨੀਅਰ ਭਾਜਪਾ ਆਗੂ ਅਨਿਲ ਵਿਜ 7277 ਵੋਟਾਂ ਨਾਲ ਜਿੱਤ ਗਏ। ਉਨ੍ਹਾਂ ਆਪਣੀ ਨੇੜਲੀ ਆਜ਼ਾਦ ਉਮੀਦਵਾਰ ਚਿਤਰਾ ਸਰਵਾਰਾ ਨੂੰ ਹਰਾਇਆ।

You must be logged in to post a comment Login