ਹਰਿਆਣਾ ‘ਚ ਲੋਕਸਭਾ ਦੇ ਨਾਲ-ਨਾਲ ਹੋ ਸਕਦੀਆ ਵਿਧਾਨ ਸਭਾ ਚੋਣਾਂ

ਹਰਿਆਣਾ ‘ਚ ਲੋਕਸਭਾ ਦੇ ਨਾਲ-ਨਾਲ ਹੋ ਸਕਦੀਆ ਵਿਧਾਨ ਸਭਾ ਚੋਣਾਂ

ਚੰਡੀਗੜ੍ਹ : ਹਰਿਆਣਾ ‘ਚ ਵਿਧਾਨਸਭਾ ਚੋਣਾਂ ਦੀ ਆਹਟ ਸ਼ੁਰੂ ਹੋ ਗਈ ਹੈ। ਲੋਕਸਭਾ ਚੋਣਾਂ ਅਪ੍ਰੈਲ-ਮਈ ‘ਚ ਹੋ ਸਕਦੀਆਂ ਹਨ। ਇਸ ਤਰ੍ਹਾਂ ਦੀ ਵੀ ਖ਼ਬਰ ਆ ਰਹੀ ਹੈ ਕਿ ‘ਚ ਹਰਿਆਣਾ ਵਿਧਾਨਸਭਾ ਚੋਣਾਂ ਵੀ ਲੋਕਸਭਾ ਨਾਲ ਹੀ ਹੋ ਸਕਦੀਆਂ ਹਨ। ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਕੁਝ ਅਜਿਹੇ ਹੀ ਸੰਕੇਤ ਦਿੱਤੇ ਹਨ।
ਚੋਣ ਕਮਿਸ਼ਨ ਲੋਕਸਭਾ ਦੇ ਨਾਲ ਵਿਧਾਨਸਭਾ ਦੀਆਂ ਚੋਣਾਂ ਕਰਵਾਉਣ ਲਈ ਤਿਆਰ ਹਨ। ਲਿਹਾਜਾ ਹਰਿਆਣਾ ‘ਚ 23 ਹਜ਼ਾਰ 500 ਕੰਟਰੋਲ ਯੁਨਿਟ ਮੰਗਵਾਈ ਗਈ ਹੈ ਅਤੇ 47 ਹਜ਼ਾਰ ਬੈਲੇਟ ਯੁਨਿਟ ਵੀ ਮੰਗਵਾਈ ਗਈ। ਕੰਟਰੋਲ ਯੂਨਿਟ ਦੀ ਤੁਲਨਾ ‘ਚ ਬੈਲੇਟ ਯੂਨਿਟ ਦੁੱਗਣੀ ਮੰਗਵਾਈ ਹੈ। ਭਾਵ ਜੇਕਰ ਲੋਕਸਭਾ ਦੇ ਨਾਲ ‘ਚ ਵਿਧਾਨਸਭਾ ਚੋਣਾਂ ਕਰਵਾਉਣੀਆਂ ਪਈਆਂ ਤਾਂ ਕੋਈ ਮੁਸ਼ਕਿਲ ਨਾ ਆਵੇ। ਚੋਣ ਕਮਿਸ਼ਨ ਤਾਂ ਤਿਆਰ ਹਨ, ਉਡੀਕ ਹੈ ਤਾਂ ਸਿਰਫ ਆਦੇਸ਼ ਦੀ। ਅਜਿਹੇ ‘ਚ ਇਹ ਦੇਖਣਾ ਹੋਵੇਗਾ ਕਿ ਸਰਕਾਰ ਸਮੇਂ ਤੋਂ ਪਹਿਲਾਂ ਵਿਧਾਨਸਭਾ ਭੰਗ ਕਰਨ ਦੀ ਸਿਫਾਰਿਸ਼ ਕਰਕੇ ਲੋਕਸਭਾ ਦੇ ਨਾਲ ਵਿਧਾਨਸਭਾ ਚੋਣਾਂ ਕਰਵਾਉਂਦੀ ਹੈ ਜਾਂ ਨਹੀਂ? ਅਧਿਕਾਰਿਕ ਸੂਤਰ ਸਾਫ ਕਹਿ ਰਹੇ ਹਨ ਕਿ ਵਿਧਾਨਸਭਾ ਚੋਣਾਂ ਸਮੇਂ ‘ਤੇ ਹੀ ਹੋਣਗੀਆਂ।
ਦੱਸਣਾ ਚਾਹੁੰਦੇ ਹਾਂ ਕਿ 2014 ‘ਚ ਹੋਈਆਂ ਵਿਧਾਨਸਭਾ ਚੋਣਾਂ ‘ਚ ਭਾਜਪਾ ਨੂੰ ਸਭ ਤੋਂ ਵਧ 47 ਸੀਟਾਂ ਮਿਲੀਆਂ ਸਨ, ਇਸ ਨਾਲ ਇਨੇਲੋ ਨੂੰ 19, ਕਾਂਗਰਸ ਨੂੰ 15 ਅਤੇ ਹੋਰਾਂ ਨੂੰ 9 ਸੀਟਾਂ ਮਿਲੀਆਂ ਸਨ।

You must be logged in to post a comment Login