ਹਰਿਆਣਾ ‘ਚ ਹਵਾਈ ਡੁਬਕੀਆਂ ਲਗਾ ਸਕਣਗੇ ਸੈਲਾਨੀ

ਹਰਿਆਣਾ ‘ਚ ਹਵਾਈ ਡੁਬਕੀਆਂ ਲਗਾ ਸਕਣਗੇ ਸੈਲਾਨੀ

ਚੰਡੀਗੜ੍ਹ— ਪ੍ਰਦੇਸ਼ ਸਰਕਾਰ ਸੈਲਾਨੀਆਂ ਦਾ ਧਿਆਨ ਹਰਿਆਣਾ ਵੱਲ ਖਿੱਚਣਾ ਚਾਹੁੰਦੀ ਹੈ। ਲਗਭਗ 8 ਸਾਲ ਪਹਿਲਾਂ ਬਣੇ ਮਹੇਂਦਰਗੜ੍ਹ ਜ਼ਿਲੇ ਦੇ ਨਾਰਨੌਲ ਏਅਰਫੀਲਡ ਦਾ ਵਿਕਾਸ ਏਅਰੋ ਐਡਵੈਂਚਰ ਗਤੀਵਿਧੀਆਂ ਲਈ ਇਕ ਕੇਂਦਰ ਦੇ ਰੂਪ ‘ਚ ਵਿਕਸਿਤ ਕਰ ਰਹੀ ਹੈ। ਸੈਲਾਨੀ ਇੱਥੇ ਪੈਰਾਗਲਾਇਡਿੰਗ, ਪੈਰਾਸੇਲਿੰਗ, ਸਕਾਈਡਾਇਵਿੰਗ ਅਤੇ ਹਾਟ-ਏਅਰ ਬੈਲੂਨਿੰਗ ਦਾ ਮਜ਼ਾ ਉਠਾ ਸਕਣਗੇ।
ਹਰਿਆਣਾ ਦੇ ਨਾਗਰਿਕ ਹਵਾਬਾਜ਼ੀ ਸਲਾਹਕਾਰ ਅਸ਼ੋਕ ਸਾਂਗਵਾਨ ਨੇ ਕਿਹਾ ਕਿ ਰਾਜ ਸਰਕਾਰ ਟੂਰ ਆਪਰੇਟਰ ਨੂੰ ਨਿਸ਼ਚਿਤ ਰੂਪ ਨਾਲ ਤਿੰਨ ਮਹੀਨੇ ਤੱਕ ਦੀ ਲਈ ਸਾਰੇ ਜ਼ਰੂਰੀ ਬੁਨਿਆਦੀ ਢਾਂਚੇ ਪ੍ਰਦਾਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਨਾਰਨੌਲ ਏਅਰਫੀਲਡ ‘ਚ ਇਕ 3,000 ਫੁੱਟ ਲੰਬੀ ਹਵਾਈ ਪੱਟੀ, ਇਕ ਵੱਡਾ ਹੈਂਗਰ ਅਤੇ ਹੋਰ ਜ਼ਰੂਰੀ ਬੁਨਿਆਦੀ ਢਾਂਚਾ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਏਅਰੋ-ਮਾਡਲਿੰਗ, ਪੈਰਾਗਲਾਇਡਿੰਗ, ਪੈਰਾਸੇਲਿੰਗ, ਸਕਾਈਡਾਇਵਿੰਗ ਅਤੇ ਹਾਟ ਏਅਰ ਬੈਲੂਨਿੰਗ ਪੇਸ਼ ਕਰਕੇ ਏਅਰੋ ਐਡਵੈਂਚਰ ਗਤੀਵਿਧੀਆਂ ਨੂੰ ਉਤਸ਼ਾਹ ਦੇਣ ਦੀ ਯੋਜਨਾ ਬਣਾ ਰਹੇ ਹਨ। ਸਾਂਗਵਾਨ ਨੇ ਕਿਹਾ ਕਿ ਕਰੀਬ 8 ਸਾਲ ਪਹਿਲਾਂ ਏਅਰਪੋਰਟ ‘ਤੇ ਕੁਝ ਸਪੋਰਟਸ ਗਤੀਵਿਧੀਆਂ ਹੋਈਆਂ ਪਰ ਬਾਅਦ ‘ਚ ਇਸ ਨੂੰ ਰੋਕ ਦਿੱਤਾ ਗਿਆ। ਸੰਚਾਲਨ ਦੇ ਸ਼ੁਰੂ ਹੋਣ ਲਈ ਡੀ.ਜੀ.ਸੀ.ਏ. ਦੀ ਤਾਜ਼ਾ ਮਨਜ਼ੂਰੀ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਥਾਨ ਰਾਸ਼ਟਰੀ ਰਾਜਧਾਨੀ ਦਾ ਦੌਰਾ ਕਰਨ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰੇਗਾ।

You must be logged in to post a comment Login