ਹਰਿਆਣਾ ਦੇ ਸੋਨੀਪਤ ’ਚ ਮਸਜਿਦ ’ਤੇ ਹਮਲਾ: 9 ਵਿਅਕਤੀ ਜ਼ਖ਼ਮੀ ਤੇ 19 ਖ਼ਿਲਾਫ਼ ਕੇਸ ਦਰਜ

ਹਰਿਆਣਾ ਦੇ ਸੋਨੀਪਤ ’ਚ ਮਸਜਿਦ ’ਤੇ ਹਮਲਾ: 9 ਵਿਅਕਤੀ ਜ਼ਖ਼ਮੀ ਤੇ 19 ਖ਼ਿਲਾਫ਼ ਕੇਸ ਦਰਜ

ਚੰਡੀਗੜ੍ਹ, 10 ਅਪਰੈਲ- ਹਰਿਆਣਾ ਦੇ ਸੋਨੀਪਤ ਵਿੱਚ 15-20 ਹਥਿਆਰਬੰਦ ਹਮਲਾਵਾਰਾਂ ਨੇ ਮਸਜਿਦ ਵਿੱਚ ਭੰਨ-ਤੋੜ ਕਰਨ ਅਤੇ ਨਮਾਜ਼ੀਆਂ ਉੱਤੇ ਹਮਲਾ ਕਰਨ ਤੋਂ ਬਾਅਦ ਤਣਾਅ ਪੈਦਾ ਹੋ ਗਿਆ। ਹਮਲੇ ‘ਚ ਘੱਟੋ-ਘੱਟ 9 ਵਿਅਕਤੀ ਜ਼ਖ਼ਮੀ ਹੋ ਗਏ। ਘਟਨਾ ਐਤਵਾਰ ਰਾਤ ਸੋਨੀਪਤ ਜ਼ਿਲ੍ਹੇ ਦੇ ਪਿੰਡ ਸੰਦਲ ਕਲਾਂ ਦੀ ਹੈ। ਘਟਨਾ ਤੋਂ ਬਾਅਦ ਹਥਿਆਰਬੰਦ ਵਿਅਕਤੀਆਂ ਵੱਲੋਂ ਲੋਕਾਂ ‘ਤੇ ਹਮਲਾ ਕਰਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹਮਲਾਵਰ ਹੱਥਾਂ ਵਿੱਚ ਡਾਂਗਾਂ ਨਾਲ ਲੈਸ ਸਨ। ਹਮਲੇ ਦੇ ਕਾਰਨ ਸਪੱਸ਼ਟ ਨਹੀਂ ਹੈ ਪਰ ਪੁਲੀਸ ਨੇ 19 ਵਿਅਕਤੀਆਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਪੁਲਸ ਮੁਤਾਬਕ ਜ਼ਖਮੀਆਂ ਨੂੰ ਸੋਨੀਪਤ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

You must be logged in to post a comment Login