ਗੁਰੂਗ੍ਰਾਮ, 3 ਅਗਸਤ- ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਤਾਵਡੂ ਵਿਖੇ ਬੁੱਧਵਾਰ ਰਾਤ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇਕ ਮਸਜਿਦ ’ਤੇ ਪੈਟਰੋਲ ਬੰਬ ਸੁੱਟ ਕੇ ਉਸ ਨੂੰ ਅੱਗ ਲਗਾ ਦਿੱਤੀ ਤੇ ਦੂਜੀ ਨੂੰ ਅੱਗ ਸਾਟਸਰਕਟ ਨਾਲ ਲੱਗਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪੁਲੀਸ ਨੇ ਅੱਜ ਦੱਸਿਆ ਕਿ ਬੁੱਧਵਾਰ ਰਾਤ ਕਰੀਬ 11.30 ਵਜੇ ਹੋਈਆਂ ਇਨ੍ਹਾਂ ਘਟਨਾਵਾਂ ‘ਚ ਕੋਈ ਜ਼ਖਮੀ ਨਹੀਂ ਹੋਇਆ, ਜਿਨ੍ਹਾਂ ਮਸਜਿਦਾਂ ‘ਤੇ ਹਮਲਾ ਕੀਤਾ ਗਿਆ, ਉਨ੍ਹਾਂ ‘ਚੋਂ ਇਕ ਵਿਜੈ ਚੌਕ ਨੇੜੇ ਅਤੇ ਦੂਜੀ ਪੁਲੀਸ ਸਟੇਸ਼ਨ ਦੇ ਸਥਿਤ ਹੈ।ਪੁਲੀਸ ਨੇ ਦੱਸਿਆ ਕਿ ਇਨ੍ਹਾਂ ਘਟਨਾਵਾਂ ਦੀ ਸੂਚਨਾ ਮਿਲਦੇ ਹੀ ਦੋ ਫਾਇਰ ਟੈਂਡਰ ਮਸਜਿਦਾਂ ਵੱਲ ਭੇਜੇ ਗਏ ਅਤੇ ਅੱਗ ‘ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਅਣਪਛਾਤੇ ਹਮਲਾਵਰਾਂ ਨੇ ਪਲਵਲ ਜ਼ਿਲ੍ਹੇ ਦੇ ਮੀਨਾਰ ਗੇਟ ਬਾਜ਼ਾਰ ਵਿੱਚ ਚੂੜੀਆਂ ਦੀ ਦੁਕਾਨ ਨੂੰ ਵੀ ਅੱਗ ਲਾ ਦਿੱਤੀ। ਇਸ ਦੌਰਾਨ ਹਰਿਆਣਾ ਹਿੰਸਾ ਲਈ ਬੀਤੀ ਰਾਤ ਨੂੰ 23 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਨਾਲ ਕੁੱਲ ਗ੍ਰਿਫਤਾਰੀਆਂ ਦੀ ਗਿਣਤੀ 139 ਹੋ ਗਈ। ਨੂਹ ‘ਚ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 1 ਵਜੇ ਤੱਕ ਕਰਫਿਊ ‘ਚ ਢਿੱਲ ਦਿੱਤੀ ਗਈ ਹੈ।

You must be logged in to post a comment Login