ਹਰ ਹਫ਼ਤੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਹੇ ਹਾਂ, ਸਬਰ ਰੱਖੋ: ਕੈਨੇਡਾ

ਹਰ ਹਫ਼ਤੇ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਨੂੰ ਵੀਜ਼ੇ ਦੇ ਰਹੇ ਹਾਂ, ਸਬਰ ਰੱਖੋ: ਕੈਨੇਡਾ

ਨਵੀਂ ਦਿੱਲੀ, 19 ਅਗਸਤ- ਕੈਨੇਡੀਅਨ ਵੀਜ਼ਿਆਂ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਵੱਡੀ ਗਿਣਤੀ ਭਾਰਤੀਆਂ ਨੂੰ ਇਥੇ ਕੈਨੇਡਾ ਦੇ ਹਾਈ ਕਮਿਸ਼ਨ ਨੇ ਕਿਹਾ ਕਿ ਉਹ ਉਨ੍ਹਾਂ ਦੀ ਨਿਰਾਸ਼ਾ  ਤੇ ਬੇਚੈਨੀ ਨੂੰ ਸਮਝਦਾ ਹੈ। ਕਮਿਸ਼ਨ ਨੇ ਭਰੋਸਾ ਦਿੱਤਾ ਹੈ ਕਿ ਉਹ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਿਹਾ ਹੈ। ਕੈਨੇਡੀਅਨ ਹਾਈ ਕਮਿਸ਼ਨ ਨੇ ਟਵੀਟ ਦੀ ਲੜੀ ਵਿੱਚ ਕਿਹਾ ਕਿ ਹਜ਼ਾਰਾਂ ਭਾਰਤੀ ਵਿਦਿਆਰਥੀ ਹਰ ਹਫ਼ਤੇ ਆਪਣੇ ਵੀਜ਼ੇ ਪ੍ਰਾਪਤ ਕਰ ਰਹੇ ਹਨ ਅਤੇ ਇਹ ਉਡੀਕ ਸਮਾਂ ਘਟਾਉਣ ਲਈ ਹਰ ਕੋਸ਼ਿਸ਼ ਜਾਰੀ ਰੱਖੇਗਾ।

You must be logged in to post a comment Login