ਨਵੀਂ ਦਿੱਲੀ— ਹਵਾ ‘ਚ ਘੁਲਿਆ ਜ਼ਹਿਰ ਬ੍ਰੇਨ ਸਟ੍ਰੋਕ ਦੇ ਸਕਦਾ ਹੈ ਦਰਅਸਲ ਇਸ ਸਥਿਤੀ ‘ਚ ਬਲੱਡ ਸਰਕੂਲੇਸ਼ਨ ਘੱਟ ਹੋ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਬ੍ਰੇਨ ਸੈਲਜ਼ ਮਰ ਜਾਂਦੇ ਹਨ। ਸਟ੍ਰੋਕ ਦੀ ਵਜ੍ਹਾ ਨਾਲ ਦਿਮਾਗ ਨੂੰ ਬਲੱਡ ਸਰਕੂਲੇਟ ਕਰਨ ਵਾਲੀਆਂ ਨਸਾਂ ‘ਚ ਰੁਕਾਵਟ ਅਤੇ ਟੁੱਟ-ਫੁੱਟ ਹੋ ਜਾਂਦੀ ਹੈ ਹਾਲਾਂਕਿ ਸ਼ੁਰੂਆਤੀ ਦੌਰ ‘ਚ ਪਤਾ ਚੱਲ ਜਾਏ ਤਾਂ ਰਿਕਵਰੀ ਆਸਾਨ ਹੁੰਦੀ ਹੈ। ਇਸ ਬਾਰੇ ਹੈਲਥ ਕੇਅਰ ਐਟ ਹੋਮ ਦੇ ਸੀ. ਈ. ਓ. ਡਾ. ਗੌਰਵ ਠੁਕਰਾਲ ਦਾ ਕਹਿਣਾ ਹੈ ਕਿ ਲੋਕਾਂ ‘ਚ ਚੌਕਸੀ ਦੀ ਬਹੁਤ ਘਾਟ ਹੈ। ਦਰਅਸਲ ਲੋਕ ਇਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਕਿ ਹਵਾ ਪ੍ਰਦੂਸ਼ਣ ਨਾਲ ਬ੍ਰੇਨ ਸਟ੍ਰੋਕ ਹੋ ਸਕਦਾ ਹੈ। ਉਥੇ ਇਸ ਬਾਰੇ ਮੈਕਸ ਹਸਪਤਾਲ ਦੇ ਡਾ. ਰਜਨੀਸ਼ ਮਲਹੋਤਰਾ ਕਹਿੰਦੇ ਹਨ ਕਿ ਜਿਸ ਤਰ੍ਹਾਂ ਨਾਲ ਹਵਾ ਪ੍ਰਦੂਸ਼ਣ ਵਧ ਰਿਹਾ ਹੈ ਉਸੇ ਹਿਸਾਬ ਨਾਲ ਨਵੀਂ ਸੂਚਨਾ ਆਉਣ ਦੇ ਨਾਲ ਇਹ ਅਹਿਮ ਹੈ ਕਿ ਲੋਕ ਇਸ ਮੁਤਾਬਿਕ ਖੁਦ ਨੂੰ ਢਾਲਣ। ਘਰ ਤੋਂ ਬਾਹਰ ਨਿਕਲਣ ‘ਤੇ ਐੈਨ. 95 ਮਾਸਕ ਤੇ ਘਰ ‘ਚ ਏਅਰ ਪਿਊਰੀਫਾਇਰ ਜ਼ਰੂਰ ਲਗਾਓ। ਇਨਡੋਰ ਪਲਾਂਟਸ ਵੀ ਇਸ ‘ਚ ਮਦਦਗਾਰ ਹੋ ਸਕਦੇ ਹਨ।

You must be logged in to post a comment Login