ਹਾਈ ਕੋਰਟ ਵੱਲੋਂ ਦੰਗਾ ਪੀੜਤ ਦੀ ਮੌਤ ਦੀ SIT ਜਾਂਚ ਦੇ ਹੁਕਮ

ਹਾਈ ਕੋਰਟ ਵੱਲੋਂ ਦੰਗਾ ਪੀੜਤ ਦੀ ਮੌਤ ਦੀ SIT ਜਾਂਚ ਦੇ ਹੁਕਮ

ਨੈਨੀਤਾਲ, 19 ਜੂਨ : ਉੱਤਰਾਖੰਡ ਹਾਈ ਕੋਰਟ ਨੇ ਫਰਵਰੀ 2024 ਵਿੱਚ ਹਲਦਵਾਨੀ ਵਿੱਚ ਹੋਏ ਬਨਭੂਲਪੁਰਾ ਦੰਗਿਆਂ ਦੌਰਾਨ ਗੋਲੀ ਲੱਗਣ ਨਾਲ ਮਰਨ ਵਾਲੇ ਫਾਹੀਮ ਦੀ ਮੌਤ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਕਾਇਮ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਚੀਫ਼ ਜਸਟਿਸ ਗੁਹਾਨਾਥਨ ਨਰਿੰਦਰ ਅਤੇ ਜਸਟਿਸ ਆਲੋਕ ਮਹਿਰਾ (Chief Justice Guhanathan Narendar and Justice Alok Mehra) ਦੇ ਡਿਵੀਜ਼ਨ ਬੈਂਚ ਨੇ ਘਟੀਆ ਜਾਂਚ ਲਈ ਮਾਮਲੇ ਦੇ ਤਫ਼ਤੀਸ਼ੀ ਅਧਿਕਾਰੀ ਨੀਰਜ ਭਾਕੁਨੀ ਨੂੰ ਜ਼ਿਲ੍ਹੇ ਤੋਂ ਬਾਹਰ ਤਬਦੀਲ ਕਰਨ ਦਾ ਵੀ ਹੁਕਮ ਦਿੱਤਾ ਹੈ। ਅਦਾਲਤ 18 ਜੂਨ ਨੂੰ ਫਾਹੀਮ ਦੀ ਮੌਤ ਦੀ CBI ਜਾਂਚ ਦੀ ਮੰਗ ਕਰਨ ਵਾਲੀ ਲੋਕਹਿੱਤ ਪਟੀਸ਼ਨ ‘ਤੇ ਕਾਰਵਾਈ ਕਰ ਰਹੀ ਸੀ।

You must be logged in to post a comment Login