ਹਾਫ਼ਿਜ਼ ਸਈਦ ਪਾਕਿਸਤਾਨ ਸਰਕਾਰ ਦੀ ਹਿਰਾਸਤ ’ਚ, 78 ਸਾਲ ਦੀ ਕੱਟ ਰਿਹੈ ਸਜ਼ਾ: ਸੰਯੁਕਤ ਰਾਸ਼ਟਰ

ਸੰਯੁਕਤ ਰਾਸ਼ਟਰ, 10 ਜਨਵਰੀ- ਮੁੰਬਈ ਅਤਿਵਾਦੀ ਹਮਲੇ ਦਾ ਮਾਸਟਰਮਾਈਂਡ ਅਤੇ ਲਸ਼ਕਰ-ਏ-ਤੋਇਬਾ ਦਾ ਨੇਤਾ ਹਾਫ਼ਿਜ਼ ਸਈਦ ਪਾਕਿਸਤਾਨ ਸਰਕਾਰ ਦੀ ਹਿਰਾਸਤ ਵਿਚ ਹੈ ਅਤੇ ਅਤਿਵਾਦੀ ਫੰਡਿੰਗ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ 78 ਸਾਲ ਦੀ ਸਜ਼ਾ ਕੱਟ ਰਿਹਾ ਹੈ। ਸੰਯੁਕਤ ਰਾਸ਼ਟਰ ਨੇ ਆਪਣੀ ਤਾਜ਼ਾ ਜਾਣਕਾਰੀ ‘ਚ ਇਸ ਦੀ ਪੁਸ਼ਟੀ ਕੀਤੀ ਹੈ। ਦਸੰਬਰ 2008 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਅਲ-ਕਾਇਦਾ ਪਾਬੰਦੀ ਕਮੇਟੀ ਨੇ ਸਈਦ (73) ਨੂੰ ਕੌਮਾਂਤਰੀ ਅਤਿਵਾਦੀ ਕਰਾਰ ਦਿੱਤਾ ਸੀ।

You must be logged in to post a comment Login