ਹਿਮਾਚਲ ਪ੍ਰਦੇਸ਼: ਬਰਫ਼ਬਾਰੀ ਕਾਰਨ ਅਟਲ ਸੁਰੰਗ ਨੇੜੇ 400 ਵਾਹਨਾਂ ਅੰਦਰ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ

ਹਿਮਾਚਲ ਪ੍ਰਦੇਸ਼: ਬਰਫ਼ਬਾਰੀ ਕਾਰਨ ਅਟਲ ਸੁਰੰਗ ਨੇੜੇ 400 ਵਾਹਨਾਂ ਅੰਦਰ ਫਸੇ ਸੈਲਾਨੀਆਂ ਨੂੰ ਸੁਰੱਖਿਅਤ ਕੱਢਿਆ

ਸ਼ਿਮਲਾ, 30 ਦਸੰਬਰ- ਬਰਫ਼ਬਾਰੀ ਕਾਰਨ ਰੋਹਤਾਂਗ ਦੱਰੇ ਵਿੱਚ ਅਟਲ ਸੁਰੰਗ ਦੇ ਦੱਖਣੀ ਪੋਰਟਲ ਨੇੜੇ 400 ਤੋਂ ਵੱਧ ਵਾਹਨਾਂ ਵਿੱਚ ਫਸੇ ਵੱਡੀ ਗਿਣਤੀ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ। ਮਨਾਲੀ-ਲੇਹ ਹਾਈਵੇਅ ‘ਤੇ ਸੁਰੰਗ ਅਤੇ ਆਸਪਾਸ ਦੇ ਇਲਾਕਿਆਂ ‘ਚ ਬਰਫਬਾਰੀ ਤੋਂ ਬਾਅਦ ਤਿਲਕਣ ਵਾਲੀ ਸਥਿਤੀ ਬਣਨ ਕਾਰਨ ਵਾਹਨ ਫਸ ਗਏ। ਅਧਿਕਾਰੀਆਂ ਨੇ ਦੱਸਿਆ ਕਿ ਕੇਲੌਂਗ ਅਤੇ ਮਨਾਲੀ ਦੀਆਂ ਪੁਲੀਸ ਟੀਮਾਂ ਨੇ ਸਾਂਝੇ ਤੌਰ ‘ਤੇ ਬਚਾਅ ਮੁਹਿੰਮ ਸ਼ੁਰੂ ਕੀਤੀ, ਜਿਸ ਵਿੱਚ 10-12 ਘੰਟੇ ਲੱਗੇ ਅਤੇ ਸ਼ੁੱਕਰਵਾਰ ਸਵੇਰੇ 4 ਵਜੇ ਦੇ ਕਰੀਬ ਸਮਾਪਤ ਹੋਈ, ਵਾਹਨ ਆਪੋ-ਆਪਣੇ ਟਿਕਾਣਿਆਂ ਵੱਲ ਚਲੇ ਗਏ।

You must be logged in to post a comment Login