ਹੁਣ ਤੱਕ ਦੀ ਸਭ ਤੋਂ ਵੱਡੀ ਸਾਫਟਵੇਅਰ ਸੰਨ੍ਹ ਕਾਰਨ ਦੁਨੀਆ ਭਰ ’ਚ ਖ਼ੌਫ਼

ਹੁਣ  ਤੱਕ ਦੀ ਸਭ ਤੋਂ ਵੱਡੀ ਸਾਫਟਵੇਅਰ ਸੰਨ੍ਹ ਕਾਰਨ ਦੁਨੀਆ ਭਰ ’ਚ  ਖ਼ੌਫ਼

ਬੋਸਟਨ, 11 ਦਸੰਬਰ : ਦੁਨੀਆ ਭਰ ਵਿਚ ਵਿਆਪਕ ਤੌਰ ‘ਤੇ ਵਰਤੇ ਜਾਣ ਵਾਲੇ  ਸਾਫਟਵੇਅਰ ‘ਟੂਲ’ ਵਿਚ ਵੱਡੀ ਸੰਨ੍ਹ ਲੱਗਣ ਕਾਰਨ ਦੁਨੀਆ ਦੀਆਂ ਕਈ ਛੋਟੀਆਂ ਅਤੇ ਵੱਡੀਆਂ ਸੰਸਥਾਵਾਂ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਸਾਈਬਰ ਸੁਰੱਖਿਆ ਫਰਮ ਕਰਾਊਡਸਟਰਾਈਕ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ-ਇੰਟੈਲੀਜੈਂਸ ਐਡਮ ਮੇਅਰਜ਼ ਨੇ ਕਿਹਾ, ‘ਇੰਟਰਨੈੱਟ ’ਤੇ ਤਬਾਹੀ ਮਚੀ ਹੋਈ ਹੈ। ਲੋਕ ਇਸ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ “ਬੱਗ” ਆਪਣੀ ਹੋਂਦ ਦੇ 12 ਘੰਟਿਆਂ ਦੇ ਅੰਦਰ “ਪੂਰਾ ਨੁਕਸਾਨ ਪਹੁੰਚਾਉਣ ਲਈ ਤਿਆਰ” ਸੀ। ਇਸ ਦਾ ਅਰਥ ਹੈ ਕਿ ਸਾਈਬਰ ਅਪਰਾਧੀਆਂ ਨੇ ਇਸ ਦੀ ਦੁਰਵਰਤੋਂ  ਸ਼ੁਰੂ ਕਰ ਦਿੱਤੀ ਹੈ।  ਆਧੁਨਿਕ ਜ਼ਮਾਨੇ ’ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਸੰਨ੍ਹ ਹੈ।

You must be logged in to post a comment Login