ਹੁਣ ਬਿਨਾ ਇੰਟਰਨੈੱਟ ਤੋਂ ਟ੍ਰਾਂਸਫ਼ਰ ਕਰੋ ਰੁਪਏ

ਹੁਣ ਬਿਨਾ ਇੰਟਰਨੈੱਟ ਤੋਂ ਟ੍ਰਾਂਸਫ਼ਰ ਕਰੋ ਰੁਪਏ

ਚੰਡੀਗੜ੍ਹ- ਜੇ ਤੁਹਾਡੇ ਮੋਬਾਇਲ ਫ਼ੋਨ ’ਚ ਇੰਟਰਨੈੱਟ ਦੀ ਸਹੂਲਤ ਕਿਸੇ ਕਾਰਨ ਕਰ ਕੇ ਬੰਦ ਹੈ, ਤਾਂ ਤੁਸੀਂ ਆਪਣਿਆਂ ਨੂੰ ਵੱਧ ਤੋਂ ਵੱਧ 5,000 ਰੁਪਏ SMS ਰਾਹੀਂ ਵੀ ਭੇਜ ਸਕਦੇ ਹੋ। ਇਹ ਸਹੂਲਤ ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਸ਼ੁਰੂ ਕੀਤੀ ਗਈ ਸੀ। ਇਸ ਨੂੰ ‘ਅਨਸਟਰੱਕਚਰਡ ਸਪਲੀਮੈਂਟਰੀ ਸਰਵਿਸ ਡਾਟਾ’ (USSD) ਆਖਿਆ ਜਾਂਦਾ ਹੈ। ਇਸ ਦਾ ਪ੍ਰਚਾਰ ਘੱਟ ਹੋਇਆ ਹੈ, ਜਿਸ ਕਾਰਨ ਆਮ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਪਿਛਲੇ ਕੁਝ ਸਮੇਂ ਦੌਰਾਨ ਦੇਸ਼ ਵਿੱਚ ਜਦੋਂ ਕਿਸੇ ਕਾਰਨ ਕਰਕੇ ਇੰਟਰਨੈੱਟ ਸਹੂਲਤ ਬੰਦ ਕਰ ਦਿੱਤੀ ਜਾਂਦੀ ਰਹੀ ਹੈ, ਤਦ ਬਹੁਤ ਸਾਰੇ ਲੋਕਾਂ ਨੂੰ ਆੱਨਲਾਈਨ ਬੈਂਕਿੰਗ ਦੀਆਂ ਸਹੂਲਤਾਂ ਮਿਲਣੋਂ ਰਹਿ ਗਈਆਂ ਸਨ।ਮੋਬਾਇਲ ਬੈਂਕਿੰਗ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਗਈ ਸੀ। ਲੋਕਾਂ ਨੂੰ ਪੈਸੇ ਟ੍ਰਾਂਸਫ਼ਰ ਕਰਵਾਉਣ ਲਈ ਬੈਂਕਾਂ ਤੱਕ ਜਾਣਾ ਪਿਆ। ਇਸ ਸਹੂਲਤ ਦਾ ਲਾਭ ਸਮਾਰਟ–ਫ਼ੋਨ ਦੇ ਨਾਲ–ਨਾਲ ਆਮ ਫ਼ੋਨ ਵਰਤਣ ਵਾਲੇ ਗਾਹਕ ਵੀ ਉਠਾ ਸਕਦੇ ਹਨ। ਇਸ ਲਈ ਗਾਹਕ ਦੇ ਬੈਂਕ ਖਾਤੇ ਵਿੱਚ ਦਰਜ ਮੋਬਾਇਲ ਨੰਬਰ ਹੀ ਵਰਤਣਾ ਹੋਵੇਗਾ।USSD ਰਿਜ਼ਰਵ ਬੈਂਕ ਆਫ਼ ਇੰਡੀਆ ਦਾ ਪਲੇਟਫ਼ਾਰਮ ਹੈ। ਇਸ ਰਾਹੀਂ ਵੱਧ ਤੋਂ ਵੱਧ 5,000 ਰੁਪਏ 10 ਟ੍ਰਾਂਜ਼ੈਕਸ਼ਨ ਵਿੱਚ ਭੇਜੇ ਜਾ ਸਕਦੇ ਹਨ। ਇਸ ਲਈ ਨਵੇਂ ਗਾਹਕਾਂ ਨੂੰ ਪਹਿਲੀ ਵਾਰ UPI ਪਿੰਨ ਰਜਿਸਟਰਡ ਕਰਵਾਉਣਾ ਹੋਵੇਗਾ।ਇਸ ਸੁਵਿਧਾ ਦਾ ਲਾਹਾ ਲੈਣ ਲਈ ਗਾਹਕ ਨੂੰ ਖਾਤੇ ਵਿੱਚ ਰਜਿਸਟਰਡ ਮੋਬਾਇਲ ਨੰਬਰ ਤੋਂ *99# (ਸਟਾਰ 99 ਹੈਸ਼) ਲਿਖ ਕੇ ਡਾਇਲ ਕਰਨਾ ਹੋਵੇਗਾ। ਇਸ ਤੋਂ ਬਾਅਦ ਪ੍ਰਕਿਰਿਆ ਸ਼ੁਰੂ ਹੋਵੇਗੀ। ਜਿਸ ਨੂੰ ਰੁਪਏ ਭੇਜਣੇ ਹਨ, ਉਸ ਦੇ ਖਾਤੇ ਦਾ ਵੇਰਵਾ ਤੇ ਰਕਮ ਭਰ ਕੇ OK ਬਟਨ ਦੱਬਦਿਆਂ ਹੀ ਤੁਹਾਡੇ ਇੱਛਤ ਖਾਤੇ ਵਿੱਚ ਰੁਪਏ ਟ੍ਰਾਂਸਫ਼ਰ ਹੋ ਜਾਣਗੇ।

You must be logged in to post a comment Login