ਹੁਣ ਹਰ ਚੀਨੀ ਪਣਡੁੱਬੀ ‘ਤੇ ਰਹੇਗੀ ਭਾਰਤ ਦੀ ਤਿੱਖੀ ਨਜ਼ਰ

ਨਵੀਂ ਦਿੱਲੀ – ਹਿੰਦੁਸਤਾਨ ਵਲ ਵਧਣ ਵਾਲੀ ਹਰ ਪਣਡੁੱਬੀ ‘ਤੇ ਹੁਣ ਭਾਰਤੀ ਫੌਜ ਦੀ ਨਜ਼ਰ ਹੋਵੇਗੀ। ਜੇਕਰ ਭਾਰਤ ਵਲ ਚੀਨ ਦੀ ਕੋਈ ਪਣਡੁੱਬੀ ਵਧਦੀ ਹੈ ਤਾਂ ਉਸ ਦੀ ਮਿੰਟ-ਮਿੰਟ ਦੀ ਖਬਰ ਭਾਰਤ ਤੱਕ ਪਹੁੰਚੇਗੀ। ਇੰਨਾਂ ਹੀ ਨਹੀਂ ਭਾਰਤੀ ਨੇਵੀ ਨੂੰ ਚੀਨੀ ਜਹਾਜ਼ਾਂ ਦੀ ਸਹੀ ਗਤੀ ਤੇ ਲਾਈਵ ਵੀਡੀਓ ਵੀ ਮਿਲੇਗੀ। ਇਹ ਸਾਰੀ ਜਾਣਕਾਰੀ ਭਾਰਤ ਨੂੰ ਅਮਰੀਕਾ ਵਲੋਂ ਪ੍ਰਦਾਨ ਕੀਤੀ ਜਾਵੇਗੀ ਤੇ ਇਹ ਵੀ ਮੁਮਕਿਨ ਹੋ ਸਕਿਆ ਹੈ ‘ਕਾਮਕਾਸਾ ਸਮਝੌਤੇ’ ਦੇ ਰਾਹੀਂ, ਜਿਸ ‘ਤੇ ਨਵੀਂ ਦਿੱਲੀ ‘ਚ 2+2 ਗੱਲਬਾਤ ਦੌਰਾਨ ਦਸਤਖਤ ਕੀਤੇ ਗਏ ਹਨ। ਭਾਰਤ ਤੇ ਅਮਰੀਕਾ ਦੇ ਵਿਚਕਾਰ ਹੋਈ 2+2 ਗੱਲਬਾਤ ‘ਚ ਕਾਮਕਾਸਾ ਸਮਝੌਤੇ ‘ਤੇ ਦਸਤਖਤ ਹੋਏ ਹਨ। ਇਸ ਸਮਝੌਤੇ ਤੋਂ ਬਾਅਦ ਦੋਵੇਂ ਦੇਸ਼ ਸੁਰੱਖਿਅਤ ਫੌਜੀ ਗੱਲਬਾਤ ਸਥਾਪਿਤ ਕਰ ਸਕਣਗੇ। ਨਾਲ ਹੀ ਇਸ ਨਾਲ ਭਾਰਤ ਨੂੰ ਅਮਰੀਕਾ ਦੀ ਉੱਚ-ਪੱਧਰੀ ਤਕਨੀਕ ਵਾਲੇ ਸੰਚਾਰ ਉਪਕਰਨਾਂ ਦੀ ਸਪਲਾਈ ਵੀ ਪੁਖਤਾ ਹੋ ਸਕੇਗੀ। ਬਹੁਤ ਸੰਵੇਦਨਸ਼ੀਲ ਫੌਜੀ ਉਪਕਰਨ ਵੀ ਭਾਰਤ ਆ ਸਕਣਗੇ। ਇਸ ਨਾਲ ਭਾਰਤ ਦੀ ਫੌਜ ਸ਼ਕਤੀ ‘ਚ ਇਜ਼ਾਫਾ ਹੋਵੇਗਾ। ਭਾਰਤ ਇਨ੍ਹਾਂ ਉੱਚ-ਪੱਧਰੀ ਤਕਨੀਕਾਂ ਦੇ ਦੰਮ ‘ਤੇ ਆਪਣੇ ਵੱਲ ਵਧਣ ਵਾਲੇ ਦੁਸ਼ਮਣ ‘ਤੇ ਸਖਤ ਨਜ਼ਰ ਰੱਖ ਸਕੇਗਾ। ਅਮਰੀਕੀ ਰੱਖਿਆ ਮੰਤਰੀ ਜੇਮਸ ਮੈਟਿਸ ਤੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਅਤੇ ਭਾਰਤੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਵਿਚਾਲੇ 2+2 ਗੱਲਬਾਤ ਤੋਂ ਬਾਅਦ ਸੰਯੁਕਤ ਪ੍ਰੈੱਸ ਕਾਨਫਰੰਸ ‘ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਕਿ ਭਾਰਤ ਤੇ ਅਮਰੀਕਾ ਦੇ ਵਿਚਾਲੇ ਅਹਿਮ ਫੌਜੀ ਸਮਝੌਤੇ ਕਾਮਕਾਸ ‘ਤੇ ਦਸਤਖਤ ਕੀਤੇ ਗਏ ਹਨ, ਜਿਸ ਦੇ ਰਾਹੀਂ ਭਾਰਤ ਨੂੰ ਮਹੱਤਵਪੂਰਨ ਅਮਰੀਕੀ ਰੱਖਿਆ ਤਕਨੀਕ ਹਾਸਲ ਕਰਨ ‘ਚ ਮਦਦ ਮਿਲੇਗੀ।

You must be logged in to post a comment Login