ਵੈਨਕੂਵਰ, 24 ਅਪਰੈਲ : ਹੈਮਿਲਟਨ ਪੁਲੀਸ ਨੇ ਹਰਸਿਮਰਤ ਕੌਰ ਰੰਧਾਵਾ (21) ਦੇ ਕਾਤਲਾਂ ਦੀ ਪਛਾਣ ਕਰ ਲਈ ਹੈ। ਰੰਧਾਵਾ ਦੀ 17 ਅਪਰੈਲ ਨੂੰ ਉਂਟਾਰੀਓ ਵਿਚ ਕੰਮ ਤੋਂ ਘਰ ਜਾਂਦਿਆਂ ਦੋ ਗਰੋਹਾਂ ਦੀ ਆਪਸੀ ਗੋਲੀਬਾਰੀ ਵਿਚ ਗੋਲੀ ਲੱਗਣ ਕਰਕੇ ਮੌਤ ਹੋ ਗਈ ਸੀ। ਪੁਲੀਸ ਨੇ ਵਾਰਦਾਤ ਲਈ ਵਰਤੀਆਂ ਦੋਵੇ ਕਾਰਾਂ ਕਬਜ਼ੇ ਵਿੱਚ ਲੈ ਲਈਆਂ ਸਨ। ਚਿੱਟੇ ਰੰਗ ਦੀ ਹੁੰਡਈ ਅਲਾਂਟਰਾ ਅਤੇ ਕਾਲੇ ਰੰਗ ਦੀ ਮਰਸੀਡੀਜ਼ ਦੀ ਫੌਰੈਂਸਿਕ ਜਾਂਚ ਦੌਰਾਨ ਪੁਲੀਸ ਨੇ ਕਾਤਲਾਂ ਵਿਰੁੱਧ ਠੋਸ ਸਬੂਤ ਇਕੱਤਰ ਕੀਤੇ ਹਨ।

You must be logged in to post a comment Login