110 ਘੰਟੇ ਬਾਅਦ ਬਾਹਰ ਕੱਢਿਆ ਫਤਿਹਵੀਰ, ਡਾਕਟਰਾਂ ਵੱਲੋਂ ਮ੍ਰਿਤਕ ਕਰਾਰ

 ​​​​​​​ਸੰਗਰੂਰ : ਰਵੈਲ ਵਿਚ ਡਿੱਗੇ ਦੋ ਸਾਲਾ ਫਤਿਹਵੀਰ ਸਿੰਘ ਨੂੰ 110 ਘੰਟਿਆਂ ਦੇ ਬਾਅਦ ਮੰਗਲਵਾਰ ਸਵੇਰੇ ਕਰੀਬ 5.30 ਵਜੇ ਬਾਹਰ ਕੱਢ ਲਿਆ ਗਿਆ ਹੈ। ਫਤਿਹਵੀਰ ਨੂੰ ਬਾਹਰ ਕੱਢਣ ਲਈ 110 ਘੰਟੇ ਚਲੇ ਰੇਸਕਿਊ ਆਪਰੇਸ਼ਨ ਬਾਹਰ ਕੱਢਿਆ ਗਿਆ ਹੈ। ਬੋਰਵੈਲ ਵਿਚ ਬਾਹਰ ਕੱਢਕੇ ਫਤਿਹਵੀਰ ਨੂੰ ਐਬੂਲੈਸ ਰਾਹੀਂ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ। ਪੀਜੀਆਈ ਚੰਡੀਗੜ੍ਹ ਵਿਚ ਡਾਕਟਰਾਂ ਨੇ ਚੈਕਅੱਪ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਕਰਯੋਗ ਹੈ ਕਿ ਵੀਰਵਾਰ ਦੁਪਹਿਰ ਬਾਅਦ ਕਰੀਬ 3 ਵਜੇ ਖੇਡ ਹੋਇਆ 2 ਸਾਲਾ ਫਤਿਹਵੀਰ ਸਿੰਘ 150 ਫੁੱਟ ਡੂੰਘੇ ਬੋਰਵੈਲ ਵਿਚ ਡਿੱਗ ਗਿਆ ਸੀ। ਜਿਸ ਨੂੰ ਬਚਾਉਣ ਲਈ ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ, ਐਨਡੀਆਰਐਫ, ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰੇਮੀ ਅਤੇ ਸਥਾਨਕ ਲੋਕ ਬਚਾਉਣ ਲਈ ਮਿਲਕੇ ਕੰਮ ਕਰ ਰਹੇ ਸਨ। ਇਸ ਬਚਾਓ ਕੰਮ ਦੌਰਾਨ ਕਈ ਵਾਰ ਤਕਨੀਕੀ ਕਾਰਨਾਂ ਕਾਰਕੇ ਵਿਚ ਦੀ ਕਈ ਵਾਰ ਕੰਮ ਨੂੰ ਰੋਕਣਾ ਪਿਆ।

 

You must be logged in to post a comment Login