ਚੰਡੀਗੜ੍ਹ, 13 ਨਵੰਬਰ – ਪੰਜਾਬ ਵਿਚ ਚਿਰਾਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤੀ ਚੋਣਾਂ ਦੀ ਘੜੀ ਹੁਣ ਖਤਮ ਹੋਣ ਵਾਲੀ ਹੈ। ਪੰਜਾਬ ਸਰਕਾਰ ਵਲੋਂ 15 ਦੰਸਬਰ ਤੋਂ ਪਹਿਲਾਂ ਇਹ ਚੋਣਾਂ ਕਰਾਉਣ ਦਾ ਫੈਸਲਾ ਕੀਤਾ ਹੈ।ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤਾ ਗਿਆ ਹੈ ਜਿਸ ਅਨੁਸਾਰ 15 ਦਸੰਬਰ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਾਈਆਂ ਜਾਣਗੀਆਂ। ਚੋਣ ਸਰਗਰਮੀ ਵਧਣ ਮਗਰੋਂ ਸਰਦ ਰੁੱਤ ਵਿਚ ਠੰਢਾ ਹੋਇਆ ਪਿੰਡਾਂ ਦਾ ਮਾਹੌਲ ਹੁਣ ਸਿਆਸੀ ਤੌਰ ‘ਤੇ ਪੂਰੀ ਤਰ੍ਹਾਂ ਭਖ ਜਾਵੇਗਾ। ਪਿੰਡਾਂ ਵਿਚ ਕਲੱਬਾਂ ਵਲੋਂ ਕਰਵਾਏ ਜਾ ਰਹੇ ਸਮਾਗਮਾਂ ਦੇ ਖਰਚਿਆਂ ਦਾ ਵੀ ਹਿਸਾਬ ਵੀ ਆਪੂੰ ਬਣੇ ਕਲੱਬਾਂ ਨੂੰ ਦੇਣਾ ਪਵੇਗਾ, ਕਿਉਂਕਿ ਜਿਥੇ ਚੋਣ ਕਮਿਸ਼ਨ ਦਾ ਡੰਡਾ ਹੋਵੇਗਾ ਉਥੇ ਹੀ ਵੋਟਾਂ ਮੰਗਣ ਵਾਲੇ ਇਹ ਸਾਰਾ ਹਿਸਾਬ ਮੰਗਣਗੇ।


You must be logged in to post a comment Login