1984 ਦੇ ਦੰਗਿਆਂ ਲਈ ਕਾਂਗਰਸ ਜ਼ਿੰਮੇਵਾਰ ਨਹੀਂ- ਅਮਰਿੰਦਰ ਸਿੰਘ

1984 ਦੇ ਦੰਗਿਆਂ ਲਈ ਕਾਂਗਰਸ ਜ਼ਿੰਮੇਵਾਰ ਨਹੀਂ- ਅਮਰਿੰਦਰ ਸਿੰਘ

ਚੰਡੀਗੜ -1984 ਦੇ ਸਿੱਖ ਵਿਰੋਧੀ ਦੰਗਿਆਂ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਘਟਨਾ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਵਾਪਰੀ ਸੀ ਅਤੇ ਉਸ ਸਮੇਂ ਰਾਜੀਵ ਗਾਂਧੀ ਬੰਗਾਲ ਦੇ ਇਕ ਹਵਾਈ ਅੱਡੇ ‘ਤੇ ਸਨ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆਂ ‘ਚ ਕੁੱਝ ਲੋਕਾਂ ਤੋਂ ਇਲਾਵਾ ‘ਚ ਕਾਂਗਰਸ ਪਾਰਟੀ ਦੀ ਕੋਈ ਸ਼ਮੂਲੀਅਤ ਨਹੀਂ ਸੀ। ਇਸ ਘਟਨਾ ਦੇ ਸੰਬੰਧ ‘ਚ ਉਨ੍ਹਾਂ ਨੇ ਸੱਜਣ ਕੁਮਾਰ ਧਰਮ ਦਾਸ ਸ਼ਾਸਤਰੀ, ਅਰਜੁਨ ਦਾਸ ਅਤੇ ਦੋ ਹੋਰ ਲੋਕਾਂ ਦੇ ਨਾਮ ਲਏ ਹਨ।

You must be logged in to post a comment Login