
‘ਆਮ ਆਦਮੀ ਪਾਰਟੀ ਹਮੇਸ਼ਾਂ ਜਲੰਧਰ ਦੇ ਲੋਕਾਂ ਦੇ ਨਾਲ’
ਜਲੰਧਰ, 25 ਅਪ੍ਰੈਲ (ਪ. ਪ.)-ਜਲੰਧਰ ਵਿਚ ਆਮ ਪਾਰਟੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਬਾਲਮਿਕ ਭਾਈਚਾਰੇ ਦੇ 200 ਤੋਂ ਵੱਧ ਪਰਿਵਾਰ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਸ਼ੰਕਰ ਜਿੰਪਾ ਦੀ ਅਗਵਾਈ ਵਿਚ ‘ਆਮ ਆਦਮੀ ਪਾਰਾਟੀ’ ਨਾਲ ਜੁੜ ਗਏ। ਜਲੰਧਰ ਵਿਚ ਆਮ ਆਦਮੀ ਪਾਰਟੀ ਨੂੰ ਵੋਟਰਾਂ ਵਲੋਂ ਮਿਲ ਰਹੇ ਵੱਡੇ ਹੁੰਕਾਰੇ ਕਾਰਨ ਦੂਜੀਆਂ ਪਾਰਟੀਆਂ ਘਬਰਾਈਆਂ ਪਈਆਂ ਹਨ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਡਾਇਰੈਕਟਰ ਸ੍ਰੀ ਬਲਤੇਜ ਪੰਨੂੰ ਅਤੇ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਜਲੰਧਰ ਸਿਟੀ ਵਿਚ ਬਲਾਮਿਕ ਭਾਈਚਾਰੇ ਦੇ ਸਵਾਗਤ ਲਈ ਇਕ ਚੋਣ ਸਭਾ ਆਯੋਜਨ ਕੀਤਾ ਗਿਆ, ਜਿਸ ਦਾ ਪ੍ਰਬੰਧ ਸ੍ਰੀ ਕੁੰਦਨ ਗੋਗੀਆ ਵਲੋਂ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਪਾਰਟੀ ਸਿਰਫ ਵੋਟਾਂ ਤੱਕ ਹੀ ਸੀਮਤ ਨਹੀਂ। ਤੁਹਾਨੂੰ ਜਲੰਧਰ ਵਿਚ ਕਿਸੇ ਵੀ ਸਮੇਂ ਕਿਸੇ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਆਮ ਆਦਮੀ ਪਾਰਟੀ ਹਮੇਸ਼ਾਂ ਤੁਹਾਡੇ ਨਾਲ ਹੈ। ਇਹ ਪਾਰਟੀ ਦੂਜੀਆਂ ਪਾਰਟੀਆਂ ਦੀ ਤਰ੍ਹਾਂ ਨਹੀਂ ਕਿ ਵੋਟਾਂ ਲਈਆਂ ਪਾਸੇ ਹੋ ਜਾਂਦੀਆਂ ਹਨ। ਪੂਰੇ ਚਾਰ ਸਾਲ ਹਾਲੇ ‘ਆਪ’ ਸਰਕਾਰ ਦੇ ਪਏ ਹਨ ਤੇ ਇਨ੍ਹਾਂ ਚਾਰਾਂ ਸਾਲਾਂ ਦੌਰਾਨ ਤੁਹਾਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ ਤੇ ਪਾਰਟੀ ਦੇ ਆਗੂ ਜਲੰਧਰ ਲੋਕਾਂ ਲਈ ਸਦਾ ਹਾਜ਼ਰ ਰਹਿਣਗੇ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਰਜਿੰਦਰਾ ਹਸਪਤਾਲ ਪਟਿਆਲਾ ਨੂੰ ਅਤਿਆਧੁਨਿਕ ਹਸਪਤਾਲ ਸਰਕਾਰ ਬਣਾ ਦਿੱਤਾ ਗਿਆ ਹੈ, ਜਿਥੇ ਹਰ ਤਰ੍ਹਾਂ ਦੀਆਂ ਸਹੂਲਤਾਂ ਮਰੀਜ਼ਾਂ ਲਈ ਉਪਲਬੱਧ ਹਨ। ਆਈ. ਸੀ. ਯੂ. ਵਿਚ 320 ਦੇ ਲਗਭਗ ਬੈਡ ਹੈ। ਇਸੇ ਤਰ੍ਹਾਂ ਹੀ ਹੋਰ ਸ਼ਹਿਰਾਂ ਵਿਚ ਸਿਹਤ ਸਹੂਲਤਾਂ ਨੂੰ ਆਮ ਲੋਕਾਂ ਲਈ ਬਿਹਤਰ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਸਾਲ ਵਿਚ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਮ ਬੋਲਣ ਲੱਗ ਪਏ ਹਨ। ਇਸ ਮੌਕੇ ਬਾਲਮਿਕ ਭਾਈਚਾਰੇ ਦੇ ਆਗੂਆਂ ਤੋਂ ਇਲਾਵਾ, ਸ੍ਰੀ ਕੁੰਦਨ ਗੋਗੀਆ, ਗੁਰਵਿੰਦਰ ਸਿੰਘ, ਅਭਿਸ਼ੇਕ ਸ਼ਰਮਾ, ਵਾਰਡ ਪ੍ਰਧਾਨ, ਵਾਰਡ ਇੰਚਾਰਜ ਆਦਿ ਹਾਜ਼ਰ ਸਨ।
You must be logged in to post a comment Login