2021 ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਗਨੀ

2021 ਦੇ ਸਭ ਤੋਂ ਭ੍ਰਿਸ਼ਟ ਲੋਕਾਂ ਦੀ ਸੂਚੀ ’ਚ ਸ਼ਾਮਲ ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਗਨੀ

ਬੋਸਨੀਆ (PE) : ਅਫ਼ਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਸਾਲ ਦੇ ਸਭ ਤੋਂ ਜ਼ਿਆਦਾ ਭ੍ਰਿਸ਼ਟ ਨੇਤਾਵਾਂ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਆਰਗੇਨਾਈਜ਼ਡ ਕ੍ਰਾਈਮ ਐਂਡ ਕਰਪਸ਼ਨ ਰਿਪੋਰਟਿੰਗ ਪ੍ਰੋਜੈਕਟ (ਓ.ਸੀ.ਸੀ.ਆਰ.ਪੀ) ਵੱਲੋਂ ਇਹ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਅਸ਼ਰਫ ਗਨੀ ਇਸ ਉਪਾਧੀ ਦੇ ਹੱਕਦਾਰ ਹਨ। ਓ.ਸੀ.ਸੀ.ਆਰ.ਪੀ ਦੁਨੀਆ ਭਰ ਵਿਚ ਸੁਤੰਤਰ ਮੀਡੀਆ ਆਊਟਲੈਟਸ ਲਈ ਇਕ ਗੈਰ-ਲਾਭਕਾਰੀ ਖੋਜੀ ਨਿਊਜ਼ ਰਿਪੋਰਟਿੰਗ ਪਲੇਟਫਾਰਮ ਹੈ। ਇਸ ਸੂਚੀ ਵਿਚ ਬੇਲਾਰੂਸ ਦੇ ਰਾਸ਼ਟਰਪਤੀ ਅਲੈਕਜੈਂਡਰ ਲੁਕਾਸ਼ੈਂਕੋ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ, ਤੁਰਕੀ ਦੇ ਰੇਸਿਪ ਤੇਯਪ ਏਦਰੋਗਨ ਅਤੇ ਆਸਟ੍ਰੀਆ ਦੇ ਸਾਬਕਾ ਚਾਂਸਲਰ ਸੇਬੇਸਟੀਅਨ ਕੁਰਜ ਵੀ ਭ੍ਰਿਸ਼ਟ ਲੋਕਾਂ ਦੀ ਸੂਚੀ ਵਿਚ ਸ਼ਾਮਲ ਹਨ। ਓ.ਸੀ.ਸੀ.ਆਰ.ਪੀ. ਨੇ ਕਿਹਾ ਕਿ ਗਨੀ ਇਸ ਉਪਾਧੀ ਦੇ ਹੱਕਦਾਰ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਲੋਕਾਂ ਨੂੰ ਡੂੰਘੇ ਸੰਕਟ ਵਿਚ ਛੱਡ ਦਿੱਤਾ ਸੀ। ਓ.ਸੀ.ਸੀ.ਆਰ. ਦੇ ਸਹਿ ਸੰਸਥਾਪਕ ਡਰੂ ਸੁਲੀਵਾਨ, ਜਿਸ ਨੇ ਪੈਨਲ ’ਤੇ ਜੱਜ ਵਜੋਂ ਕੰਮ ਕੀਤਾ, ਨੇ ਕਿਹਾ ਕਿ ਅਸ਼ਰਫ ਗਨੀ ਆਪਣੇ ਭ੍ਰਿਸ਼ਟਾਚਾਰ ਅਤੇ ਅਯੋਗਤਾ ਕਾਰਨ ਅਜਿਹੀ ਉਪਾਧੀ ਦੇ ਹੱਕਦਾਰ ਹਨ। ਸੁਲੀਵਾਨ ਨੇ ਕਿਹਾ ਕਿ ਗਨੀ ਨੇ ਆਪਣੇ ਲੋਕਾਂ ਨੂੰ ਡੂੰਘੇ ਸੰਕਟ ਵਿਚ ਛੱਡ ਦਿੱਤਾ ਤਾਂ ਕਿ ਉਹ ਖ਼ੁਦ ਆਪਣੇ ਦੇਸ਼ ਦੇ ਬਾਕੀ ਭ੍ਰਿਸ਼ਟ ਅਧਿਕਾਰੀਆਂ ਨਾਲ ਯੂ.ਏ.ਈ. ਵਿਚ ਮਜ਼ੇ ਨਾਲ ਰਹਿ ਸਕਣ। 6 ਪੱਤਰਕਾਰਾਂ ਅਤੇ ਸਕਾਲਰਸ ਦੇ ਪੈਨਲ ਨੇ ਇਹ ਸੂਚੀ ਤਿਆਰ ਕੀਤੀ ਹੈ, ਜਿਸ ਵਿਚ ਬੇਲਾਰੂਸ ਦੇ ਰਾਸ਼ਟਰਪਤੀ ਡੁਕਾਸ਼ੈਂਕੋ ਨੂੰ ਪਹਿਲੇ ਨੰਬਰ ’ਤੇ ਰੱਖਿਆ ਗਿਆ ਹੈ।

You must be logged in to post a comment Login