ਨਵੀਂ ਦਿੱਲੀ, 24 ਦਸੰਬਰ: ਫੂਡ ਡਿਲੀਵਰੀ ਪਲੇਟਫਾਰਮ ਸਵਿੱਗੀ (Swiggy) ਨੇ ਆਪਣੀ ਸਾਲਾਨਾ How India Swiggy’d ਰਿਪੋਰਟ ਦੇ 10ਵੇਂ ਐਡੀਸ਼ਨ ਵਿੱਚ ਖ਼ੁਲਾਸਾ ਕੀਤਾ ਹੈ ਕਿ ਸਾਲ 2025 ਵਿੱਚ ਭਾਰਤੀਆਂ ਨੇ ਬਰਿਆਨੀ, ਬਰਗਰ, ਪੀਜ਼ਾ ਅਤੇ ਡੋਸੇ ਦਾ ਰੱਜ ਕੇ ਆਨੰਦ ਮਾਣਿਆ। ਰਿਪੋਰਟ ਮੁਤਾਬਕ ਪੂਰੇ ਸਾਲ ਦੌਰਾਨ 9.3 ਕਰੋੜ (93 ਮਿਲੀਅਨ) ਬਿਰਯਾਨੀ ਦੇ ਆਰਡਰ ਦਿੱਤੇ ਗਏ, ਜਿਸ ਨਾਲ ਇਹ ਲਗਾਤਾਰ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਪਕਵਾਨ ਬਣਿਆ ਰਿਹਾ। ਬਰਿਆਨੀ ਤੋਂ ਬਾਅਦ ਦੂਜੇ ਨੰਬਰ ‘ਤੇ ਬਰਗਰ ਰਿਹਾ ਜਿਸ ਦੇ 4.42 ਕਰੋੜ ਆਰਡਰ ਦਿੱਤੇ ਗਏ। ਪੀਜ਼ਾ 4.01 ਕਰੋੜ ਆਰਡਰਾਂ ਨਾਲ ਤੀਜੇ ਅਤੇ ਡੋਸਾ 2.62 ਕਰੋੜ ਆਰਡਰਾਂ ਨਾਲ ਚੌਥੇ ਸਥਾਨ ’ਤੇ ਰਿਹਾ।

You must be logged in to post a comment Login