22 ਇਜ਼ਰਾਇਲੀਆਂ ਦੀ ਮੌਤ, ਹਮਾਸ ਨੇ ਸਾਡੇ ਖ਼ਿਲਾਫ਼ ਜੰਗ ਛੇੜ ਕੇ ਭਿਆਨਕ ਗ਼ਲਤੀ ਕੀਤੀ: ਇਜ਼ਾਰਾਈਲ

22 ਇਜ਼ਰਾਇਲੀਆਂ ਦੀ ਮੌਤ, ਹਮਾਸ ਨੇ ਸਾਡੇ ਖ਼ਿਲਾਫ਼ ਜੰਗ ਛੇੜ ਕੇ ਭਿਆਨਕ ਗ਼ਲਤੀ ਕੀਤੀ: ਇਜ਼ਾਰਾਈਲ

ਯੇਰੂਸ਼ਲਮ, 7 ਅਕਤੂਬਰ-  ਇਜ਼ਰਾਈਲ ਨੇ ਅੱਜ ਕਿਹਾ ਹੈ ਕਿ ਹਮਾਸ ਨੇ ਉਸ ਖ਼ਿਲਾਫ਼ ਜੰਗ ਛੇੜ ਦਿੱਤੀ ਹੈ ਤੇ ਇਸ ਵਿੱਚ ਜਿੱਤ ਉਸੇ ਦੀ ਹੋਵੇਗੀ। ਉਸ ਨੇ ਸਪਸ਼ਟ ਕੀਤਾ ਕਿ ਹਮਾਸ ਨੇ ਅਜਹਿਾ ਕਰਕੇ ਬੜੀ ਭਿਆਨਕ ਗਲਤੀ ਕੀਤੀ ਹੈ। ਇਸ ਤੋਂ ਪਹਿਲਾਂ ਇਜ਼ਰਾਇਲੀ ਫੌਜ ਨੇ ਕਿਹਾ ਕਿ ਉਹ ਗਾਜ਼ਾ ਪੱਟੀ ਵਿੱਚ ਕੁਝ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਅਤਵਿਾਦੀ ਸਮੂਹ ਹਮਾਸ ਨੇ ਇਜ਼ਰਾਈਲ ਵਿਰੁੱਧ ਨਵੀਂ ਫੌਜੀ ਮੁਹਿੰਮ ਦਾ ਐਲਾਨ ਕਰਨ ਤੋਂ ਬਾਅਦ ਯੇਰੂਸ਼ਲਮ ਵਿੱਚ ਹਵਾਈ ਹਮਲਿਆਂ ਦੀ ਚਿਤਾਵਨੀ ਦਿੱਤੀ ਗਈ ਹੈ। ਇਜ਼ਰਾਈਲ ਵੱਲੋਂ ਰਾਕੇਟ ਰੋਕੂ ਪ੍ਰਣਾਲੀ ਤਾਇਨਾਤ ਕਰਨ ਤੋਂ ਬਾਅਦ ਘੱਟੋ-ਘੱਟ ਤਿੰਨ ਧਮਾਕੇ ਸੁਣੇ ਗਏ। ਇਸ ਤੋਂ ਪਹਿਲਾਂ ਹਮਾਸ ਦੇ ਫੌਜੀ ਵਿੰਗ ਦੇ ਨੇਤਾ ਨੇ ਨਵੀਂ ਫੌਜੀ ਮੁਹਿੰਮ ਦੇ ਹਿੱਸੇ ਵਜੋਂ ਇਜ਼ਰਾਈਲ ‘ਤੇ 5,000 ਤੋਂ ਵੱਧ ਰਾਕੇਟ ਦਾਗੇ ਜਾਣ ਦਾ ਦਾਅਵਾ ਕੀਤਾ ਸੀ। ਇਜ਼ਰਾਇਲੀ ਫੌਜ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਫਲਸਤੀਨੀ ਅਤਵਿਾਦੀ ਗਾਜ਼ਾ ਪੱਟੀ ਤੋਂ ਇਜ਼ਰਾਈਲ ਵਿਚ ਦਾਖਲ ਹੋਏ ਹਨ ਅਤੇ ਸਰਹੱਦੀ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।

You must be logged in to post a comment Login