ਭਾਰਤੀ ਫੌਜ ‘ਚੋਂ ਘਟੀ ਪੰਜਾਬੀਆਂ ਦੀ ਗਿਣਤੀ, ਨਸ਼ਿਆਂ ਨੇ ਮਾਰੀ ਮੱਤ

ਭਾਰਤੀ ਫੌਜ ‘ਚੋਂ ਘਟੀ ਪੰਜਾਬੀਆਂ ਦੀ ਗਿਣਤੀ, ਨਸ਼ਿਆਂ ਨੇ ਮਾਰੀ ਮੱਤ

ਕਪੂਰਥਲਾ : ਭਾਰਤੀ ਫੌਜ ਦੇ ਸਲੈਕਸ਼ਨ ਸੈਂਟਰ ਨਾਰਥ ਦੇ ਮੁੱਖ ਮੇਜਰ ਜਨਰਲ ਵਲੋਂ ਇੱਥੇ ਐਨ. ਸੀ. ਸੀ. ਦੇ 300 ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇੱਥੇ ਮੇਜਰ ਨੇ ਪੰਜਾਬ ਦੇ ਨੌਜਵਾਨਾਂ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਭਾਰਤੀ ਫੌਜ ‘ਚ ਪੰਜਾਬ ਦੇ ਨੌਜਵਾਨਾਂ ਦੀ ਗਿਣਤੀ ਪਹਿਲਾਂ ਨਾਲੋਂ ਘੱਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਤੋਂ ਜ਼ਿਆਦਾ ਨੌਜਵਾਨ ਫੌਜ ‘ਚ ਭਰਤੀ ਹੋਣ ਲਈ ਆਉਂਦੇ ਸਨ ਪਰ ਹੁਣ ਇਨ੍ਹਾਂ ਨੌਜਵਾਨਾਂ ਦੀ ਫੀਸਦੀ ਘੱਟ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਨਸ਼ਿਆਂ ਦਾ ਜਿਹੜਾ ਦਰਿਆ ਵਗ ਰਿਹਾ ਹੈ, ਇਸ ਨੇ ਨੌਜਵਾਨਾਂ ਦੀ ਮੱਤ ਮਾਰੀ ਹੋਈ ਹੈ, ਜਿਸ ਕਾਰਨ ਪੰਜਾਬ ਦੀ ਜਵਾਨੀ ਰੁਲਦੀ ਜਾ ਰਹੀ ਹੈ ਅਤੇ ਚੰਗੇ ਪਾਸੇ ਵੱਲ ਨੂੰ ਤੁਰਦੀ ਦਿਖਾਈ ਨਹੀਂ ਦੇ ਰਹੀ। ਇਸ ਦੇ ਨਾਲ ਹੀ ਮੇਜਰ ਨੇ ਕਿਹਾ ਪਾਕਿਸਤਾਨ ‘ਚ ਨਵਾਂ ਪ੍ਰਧਾਨ ਮੰਤਰੀ ਬਣਨ ਨਾਲ ਸਰਹੱਦ ‘ਤੇ ਹਾਲਾਤ ਬਹੁਤੇ ਤਾਂ ਨਹੀਂ ਸੁਧਰੇ ਹਨ ਪਰ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ।

You must be logged in to post a comment Login