ਚੰਡੀਗੜ੍ਹ, 26 ਫਰਵਰੀ- ਹਰਿਆਣਾ ਸਰਕਾਰ ਨੇ ਕਥਿਤ ਗਊ ਰੱਖਿਅਕਾਂ ਵੱਲੋਂ ਰਾਜਸਥਾਨ ਨਾਲ ਸਬੰਧਤ ਦੋ ਵਿਅਕਤੀਆਂ ਦੇ ਅਗਵਾ ਤੇ ਕਤਲ ਨਾਲ ਜੁੜੇ ਮਾਮਲੇ ਵਿੱਚ ਵਧਦੇ ਰੋਸ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਨੂਹ ਜ਼ਿਲ੍ਹੇ ਵਿੱਚ ਅਗਲੇ ਤਿੰਨ ਦਿਨਾਂ ਲਈ ਮੋਬਾਈਲ ਇੰਟਰਨੈੱਟ ਤੇ ਐੱਸਐੱਮਐੱਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਹਨ। ਸਰਕਾਰੀ ਹੁਕਮਾਂ ਮੁਤਾਬਕ ਪਾਬੰਦੀ ਦੇ ਇਹ ਹੁਕਮ 26 ਫਰਵਰੀ ਤੋਂ 28 ਫਰਵਰੀ 2023 ਰਾਤ (23:59 ਵਜੇ ਤੱਕ) ਅਮਲ ਵਿੱਚ ਰਹਿਣਗੇ। ਸੂਤਰਾਂ ਨੇ ਕਿਹਾ ਕਿ ਨੂਹ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ, ਜਿੱਥੇ ਫਿਰੋਜ਼ਪੁਰ-ਝਿਰਕਾ ਵਿੱਚ ਨੂਹ-ਅਲਵਰ ਹਾਈਵੇਅ ਨੂੰ ਸੈਂਕੜੇ ਲੋਕਾਂ ਨੇ ਸ਼ੁੱਕਰਵਾਰ ਤੋਂ ਬਲਾਕ ਕੀਤਾ ਹੋਇਆ ਹੈ। ਪ੍ਰਦਰਸ਼ਨਕਾਰੀ ਅਗਵਾ ਤੇ ਕਤਲ ਮਾਮਲੇ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕਰ ਰਹੇ ਹਨ। ਰਾਜਸਥਾਨ ਦੇ ਭਰਤਪੁਰ ਨਾਲ ਸਬੰਧਤ ਦੋ ਵਿਅਕਤੀਆਂ ਦੀ ਬੁਰੀ ਤਰ੍ਹਾਂ ਸੜੀਆਂ ਲਾਸ਼ਾਂ ਹਰਿਆਣਾ ਦੇ ਭਿਵਾਨੀ ’ਚੋਂ ਮਿਲੀਆਂ ਸਨ।

You must be logged in to post a comment Login