-
ਏਰੀਏ ਨੂੰ ਸਾਫ-ਸੁਥਰਾ ਰੱਖਣ ਲਈ ਵਚਨਬੱਧ: ਸਰਪੰਚ ਸੰਧੂ

ਪਟਿਆਲਾ 13 ਮਾਰਚ (ਜੀ. ਕੰਬੋਜ)- ਗ੍ਰਾਮ ਪੰਚਾਇਤ ਨਿਊ ਖੇੜੀ ਦੀ ਪੰਚਾਇਤ ਦੇ ਯਤਨਾਂ ਸਦਕਾ ਵੂਮੈਨ ਕਾਲਜ ਪਟਿਆਲਾ ਦੀਆਂ ਵਲੰਟੀਅਰ ਵਿਦਿਆਰਥਣਾਂ ਵਲੋਂ ਕੌਮੀ ਸੇਵਾ ਯੋਜਨਾ ਕੈਂਪ ਰਾਹੀਂ ਨਿਊ ਖੇੜੀ ਵਿਖੇ ਸੱਤ ਦਿਨਾਂ ਸਫਾਈ ਅਭਿਆਨ ਚਲਾਇਆ ਗਿਆ। ਇਸ ਮੌਕੇ ਲੜਕੀਆਂ ਦੇ ਕਾਲਜ ਦੀਆਂ ਵਲੰਟੀਅਰ ਵਿਦਿਆਰਥਣਾਂ ਵਲੋਂ ਸਟਾਫ ਦੀ ਰਹਿਨੁਮਾਈ ਹੇਠ ਕਲੋਨੀਆਂ ਵਿਚ ਸਫਾਈ ਕੀਤੀ ਅਤੇ ਸਥਾਨਕ ਵਾਸੀਆਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਦਾ ਸੁਨੇਹਾ ਦਿੱਤਾ।ਨਿਊ ਖੇੜੀ ਦੇ ਸਰਪੰਚ ਬਲਵਿੰਦਰਜੀਤ ਸੰਧੂ ਵਲੋਂ ਕਾਲਜ ਪ੍ਰਿੰਸੀਪਲ, ਮੌਜੂਦ ਅਧਿਆਪਕਾਂ ਅਤੇ ਸਮੂਹ ਵਲੰਟੀਅਰ ਵਿਦਿਆਰਥਣਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਸਫਾਈ ਅਭਿਆਨ ’ਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਸਾਡੇ ਵਲੋਂ ਪਿੰਡ ਨੂੰ ਸਾਫ-ਸੁਥਰਾ ਰੱਖਣ ਲਈ ਹਰ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਵਲੋਂ ਪਹਿਲਾਂ ਹੀ ਪੰਜ ਹਫਤਿਆਂ ਤੋਂ ਸਫਾਈ ਮੁਹਿੰਮ ਵਿੱਢੀ ਹੋਈ ਹੈ। ਇਸ ਮਗਰੋਂ ਵਿਦਿਆਰਥਣਾਂ ਵਲੋਂ ਵੂਮੈਨ ਡੇਅ ਨੂੰ ਸਮਰਪਿਤ ਜਾਗਰੂਕ ਰੈਲੀ ਕੱਢੀ ਗਈ, ਜਿਸ ਵਿੱਚ ‘ਬੇਟੀ ਬਚਾਓ ਬੇਟੀ ਪੜ੍ਹਾਓ’ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਔਰਤਾਂ ਨੂੰ ਬਣਦਾ ਸਨਮਾਨ ਅਤੇ ਹਰ ਪੱਧਰ ’ਤੇ ਬਰਾਬਰਤਾ ਦਾ ਹੱਕ ਦਿੱਤਾ ਜਾਵੇ। ਇਸ ਮੌਕੇ ਪੰਚਾਇਤ ਮੈਂਬਰ ਸ.ਬਲਜੀਤ ਸਿੰਘ, ਜਸਵੰਤ ਸਿੰਘ, ਸ਼ੀਨੂੰ ਗਰਗ, ਚਿਮਨਾ ਰਾਣੀ, ਅਕਾਸ਼ ਖੋਸਲਾ, ਵੀਰਦੇਵ ਸਿੰਘ, ਅਮਰਜੀਤ ਕੌਰ, ਕੁਲਵੰਤ ਕੌਰ ਅਤੇ ਨਵਰੀਤ ਕੌਰ ਸੰਧੂ ਆਦਿ ਹਾਜ਼ਰ ਸਨ।
You must be logged in to post a comment Login