ਤੁਰਕੀ ਦੇ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 76 ਲੋਕਾਂ ਦੀ ਹੋਈ ਸੀ ਮੌਤ

ਤੁਰਕੀ ਦੇ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 76 ਲੋਕਾਂ ਦੀ ਹੋਈ ਸੀ ਮੌਤ

ਅੰਕਾਰਾ, 22 ਜਨਵਰੀ- ਤੁਰਕੀ ਦੇ ਇੱਕ ਸਕੀ ਰਿਜ਼ੋਰਟ ਵਿੱਚ ਅੱਗ ਲੱਗਣ ਕਾਰਨ 76 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਦਰਜਨਾਂ ਜ਼ਖਮੀ ਹੋ ਗਏ ਸਨ। ਇਸ ਮਾਮਲੇ ਵਿਚ ਪੁਲੀਸ ਨੇ ਨੌਂ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਮ੍ਰਿਤਕਾਂ ਦੇ ਅੰਤਿਮ ਸੰਸਕਾਰ ਕੀਤੇ ਗਏ ਜਿਨ੍ਹਾਂ ਵਿੱਚ ਕਈ ਬੱਚੇ ਵੀ ਸ਼ਾਮਲ ਸਨ।ਰਾਸ਼ਟਰਪਤੀ ਏਰਦੋਗਨ ਨੇ ਕਿਹਾ ਕਿ ਇਸ ਘਟਨਾ ਨਾਲ ਉਨ੍ਹਾਂ ਨੂੰ ਭਾਰੀ ਠੇਸ ਪੁੱਜੀ ਹੈ ਤੇ ਉਹ ਪੀੜਤਾਂ ਨੂੰ ਹਰ ਸੰਭਵ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਕਾਰ ਨੇ 45 ਪੀੜਤਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ ਜਦਕਿ ਬਾਕੀਆਂ ਦੀ ਪਛਾਣ ਕਰਨ ਲਈ ਫੋਰੈਂਸਿਕ ਡੀਐਨਏ ਟੈਸਟ ਕਰਵਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਅੱਗ ਸਕੀ ਰਿਜ਼ੋਰਟ ਦੇ ਗ੍ਰੈਂਡ ਕਾਰਟਲ ਹੋਟਲ ਵਿੱਚ ਸਥਾਨਕ ਸਮੇਂ ਅਨੁਸਾਰ ਸਵੇਰ ਸਾਢੇ ਤਿੰਨ ਵਜੇ ਅੱਗ ਲੱਗੀ ਸੀ ਤੇ ਇਸ ਮੌਕੇ 12 ਮੰਜ਼ਿਲਾ ਹੋਟਲ ਵਿਚ 238 ਮਹਿਮਾਨ ਠਹਿਰੇ ਹੋਏ ਸਨ।

You must be logged in to post a comment Login