`84 ਸਿੱਖ ਕਤਲੇਆਮ – ਪੁਲਿਸ ਵਾਲੇ ਨੇ ਪੁੱਛਿਆ ਕਿੰਨੇ ਮੁਰਗੇ ਭੁੰਨ ਦਿੱਤੇ : ਪੀੜਤ

`84 ਸਿੱਖ ਕਤਲੇਆਮ – ਪੁਲਿਸ ਵਾਲੇ ਨੇ ਪੁੱਛਿਆ ਕਿੰਨੇ ਮੁਰਗੇ ਭੁੰਨ ਦਿੱਤੇ : ਪੀੜਤ

ਨਵੀਂ ਦਿੱਲੀ : ਜਦੋਂ ਇਲਾਕੇ ਦੇ ਪੁਲਿਸ ਚੌਕੀ ਇੰਚਾਰਜ ਨੇ ਭੜਕੀ ਭੀੜ ਤੋਂ ਪੁੱਛਿਆ ਕਿ ‘ਕਿੰਨੇ ਮੁਰਗੇ ਭੁੰਨ ਦਿੱਤੇ’… ਮੈਨੂੰ ਲੱਗਿਆ ਕਿ ਧਰਤੀ `ਤੇ ਹੁਣ ਇਨਸਾਨੀਅਤ ਖਤਮ ਹੋ ਚੁੱਕੀ ਹੈ। ਅਜਿਹਾ ਕਹਿਣਾ ਹੈ ਪੀੜਤਾ ਜਗਦੀਸ਼ ਕੌਰ ਦਾ। 1984 ਸਿੱਖ ਕਤਲੇਆਮ `ਚ ਜਗਦੀਸ਼ ਦੇ ਪਤੀ, ਪੁੱਤਰ ਅਤੇ ਤਿੰਨ ਚਚੇਰੇ ਭਾਈਆਂ ਨੂੰ ਪਾਲਮ ਕਲੋਨੀ ਦੇ ਰਾਜਨਗਰ `ਚ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।
ਪਾਲਮ ਕਲੋਨੀ ਦੰਗਾ ਕੇਸ `ਚ ਬਤੌਰ ਗਵਾਹ ਨੰਬਰ 1 ਜਗਦੀਸ਼ ਕੌਰ ਨੇ 2010 `ਚ ਅਦਾਲਤ ਨੂੰ ਦੰਗਿਆ ਸਬੰਧੀ ਜੋ ਆਪ ਬੀਤੀ ਸੁਣਾਈ। ਕੌਰ ਨੇ ਦੱਸਿਆ ਕਿ ਰਾਤ ਦੇ ਕਰੀਬ 9 ਵਜੇ 2 ਨਵੰਬਰ 1984 ਨੂੰ ਜਦੋਂ ਉਹ ਪੁਲਿਸ ਚੌਕੀ `ਚ ਐਫਆਈਆਰ ਲਿਖਵਾਉਣ ਜਾ ਰਹੀ ਸੀ ਤਾਂ ਉਨ੍ਹਾਂ ਸੁਣਿਆ ਕਿ ਸੱਜਣ ਕੁਮਾਰ ਭੀੜ ਨੂੰ ਭੜਕਾਉਣ ਵਾਲਾ ਭਾਸ਼ਣ ਦੇ ਰਹੇ ਸਨ। ਉਹ ਭੀੜ ਨੂੰ ਬੋਲ ਰਿਹਾ ਸੀ ਕਿ ਸਿੱਖਾਂ ਨੂੰ ਮਾਰ ਦਿਓ ਅਤੇ ਉਨ੍ਹਾਂ ਹਿੰਦੂਆਂ ਨੂੰ ਵੀ ਮਾਰ ਦਿਓ ਜਿੰਨਾਂ ਨੇ ਸਿੱਖਾਂ ਨੂੰ ਆਪਣੇ ਘਰ `ਚ ਛੁਪਾਇਆ ਹੈ।
ਅਦਾਲਤ `ਚ ਦਰਜ ਕਰਵਾਏ ਗਏ ਇਸ ਬਿਆਨ ਦੇ 8 ਸਾਲ ਬਾਅਦ ਜਦੋਂ ਸੋਮਵਾਰ ਨੂੰ ਅਦਾਲਤ ਦੰਗਿਆਂ `ਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਤਾਂ ਜਗਦੀਸ਼ ਕੌਰ ਦੀਆਂ ਉਹ ਯਾਦਾਂ ਇਕ ਵਾਰ ਫਿਰ ਤਾਜ਼ਾ ਹੋ ਗਈਆਂ। ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਸੱਜਣ ਕੁਮਾਰ ਤੇ ਪੰਜ ਹੋਰ ਨੂੰ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ `ਚ ਮੁੱਖ ਤੌਰ `ਤ ਚਸਮਦੀਦ ਗਵਾਹਾਂ ਦੀ ਹਿੰਮਤ ਕਾਰਨ ਲਿਆਂਦਾ ਗਿਆ ਹੈ। ਜਗਦੀਸ਼ ਕੌਰ ਨਾਲ ਉਸਦੇ ਚਚੇਰੇ ਭਾਈ ਬਜਨ ਜਗਸ਼ੇਰ ਸਿੰਘ ਅਤੇ ਨਿਰਪ੍ਰੀਤ ਸਿੰਘ ਵੀ ਮੁੱਖ ਗਵਾਹ ਸਨ। ਤਿੰਨਾਂ ਨੇ ਆਪਣੇ ਬਿਆਨਾ `ਚ ਦੱਸਿਆ ਕਿ ਸੱਜਣ ਕੁਮਾਰ ਭੀੜ ਨੂੰ ਸਿੱਖਾਂ `ਤੇ ਹਮਲੇ ਲਈ ਉਕਸਾ ਰਿਹਾ ਸੀ।

You must be logged in to post a comment Login