ਫੀਫਾ ਵਿਸ਼ਵ ਕੱਪ: ਜਿੱਤ ਦੇ ਜਸ਼ਨ ‘ਚ ਇਸ ਤਰ੍ਹਾਂ ਨੱਚੇ ਮੈਕਸਿਕੋ ਦੇ ਫੈਨਜ਼, ਆ ਗਿਆ ਭੂਚਾਲ

ਫੀਫਾ ਵਿਸ਼ਵ ਕੱਪ: ਜਿੱਤ ਦੇ ਜਸ਼ਨ ‘ਚ ਇਸ ਤਰ੍ਹਾਂ ਨੱਚੇ ਮੈਕਸਿਕੋ ਦੇ ਫੈਨਜ਼, ਆ ਗਿਆ ਭੂਚਾਲ

ਮੈਕਸਿਕੋ- ਫੀਫਾ ਵਿਸ਼ਵ ਕੱਪ ‘ਚ ਐਤਵਾਰ ਨੂੰ ਮੈਕਸਿਕੋ ਨੇ ਗਤ ਜੇਤੂ ਜਰਮਨੀ ਨੂੰ 1-0 ਨਾਲ ਹਰਾ ਦਿੱਤਾ। ਆਪਣੀ ਟੀਮ ਦੀ ਇਸ ਵੱਡ ਜਿੱਤ ਦੀ ਖੁਸ਼ੀ ‘ਚ ਪ੍ਰਸ਼ੰਸਕ ਇਸ ਕਦਰ ਨੱਚੇ ਕੀ ਦੇਸ਼ ‘ਚ ਨਕਸੀ ਭੂਚਾਲ ਆ ਗਿਆ। ਭੂਚਾਲ ਦੀ ਜਾਂਚ ਕਰਨ ਵਾਲਿਆ ਨੇ ਇਸਨੂੰ ਰਿਕਾਰਡ ਕੀਤਾ। ਜਿਵੇ ਹੀ ਮੈਕਸਿਕੋ ਦੀ ਟੀਮ ਨੇ ਗੋਲ ਕੀਤਾ ਲੋਕ ਨੱਚਣ ਲੱਗੇ ਅਤੇ ਯੰਤਰ ‘ਤੇ ਇਸ ਨੂੰ ਮਹਿਸੂਸ ਕੀਤਾ ਗਿਆ।
ਫੈਨਜ਼ ਮੈਕਸਿਕੋ ਸਿਟੀ ‘ਚ ਇਕੱਠ ਹੋ ਗਏ ਅਤੇ ਫੈਨਜ਼ ਮੈਕਸਿਕੋ ਦੇ ਝੰਡੇ ਲਹਿਰਾਉਂਦੇ ਹੋਏ ਝੂਮ-ਝੂਮ ਕੇ ਨੱਚਣ ਲੱਗੇ। ਜਿਵੇਂ ਹੀ ਸਟਾਰ ਖਿਡਾਰੀ ਹਿਰਵਿੰਗ ਲੋਜਾਨੋ ਨੇ 35ਵੇਂ ਮਿੰਟ ‘ਚ ਗੋਲ ਕੀਤਾ ਲੋਕਾਂ ਨੇ ਰੌਲਾ ਪਾਉਣ ਸ਼ੁਰੂ ਕਰ ਦਿੱਤਾ ‘ ਅਸੀਂ ਕਰ ਦਿਖਾਇਆ।’ ਮੈਕਸਿਕੋ ਦੇ ਜਿਓਲਾਜਿਕਲ ਅਤੇ ਐਟਮੋਸਫੈਰਿਕ ਰਿਸਰਚ ਇੰਸਟੀਚਿਊਟ ਨੇ ਦੱਸਿਆ ਕਿ ਸਵੇਰ 11 ਵਜ ਕੇ 32 ਮਿੰਟ ‘ਤੇ ਜਦੋਂ ਲੋਜਾਨੋ ਨੇ ਜਰਮਨੀ ਦੇ ਗੋਲ ਪੋਸਟ ‘ਚ ਗੋਲ ਮਾਰਿਆ ਤਾਂ ਇਕ ਬਹੁਤ ਤੇਜ਼ ਝਟਕਾ ਮਹਿਸੂਸ ਕੀਤਾ ਗਿਆ।
ਏਂਜਲ ਆਫ ਇੰਡੀਪੇਂਡੇਂਟਸ ਦੇ ਕਰੀਬ ਮੌਜੂਦ ਫੈਨਜ਼ ਖੁਸੀ ਨਾਲ ‘ ਮੈਕਸਿਕੋ, ਮੈਕਸਿਕੋ, ਮੈਕਸਿਕੋ, ਦੇ ਨਾਰੇ ਲਗਾ ਰਹੇ ਸਨ। ਫੈਨਜ਼ ਨੇ ਉਮੀਦ ਜਤਾਈ ਕਿ ਉਨ੍ਹਾਂ ਦੀ ਟੀਮ ਹੁਣ 15 ਹੋਰ ਦੇਸ਼ਾਂ ਦੇ ਨਾਲ ਅਗਲੇ ਰਾਊਂਡ ‘ਚ ਪਹੁੰਚੇਗੀ। ਫੈਨਜ਼ ਟੀਮ ਦੇ ਕੁਆਰਟਰ, ਫਾਈਨਲ, ਸੈਮੀਫਾਈਨਲ ਅਤੇ ਇੱਥੋ ਤੱਕ ਕਿ ਫਾਈਨਲ ਤੱਕ ‘ਚ ਪਹੁੰਚਣ ਦੀ ਉਮੀਦ ਲਗਾਈ ਬੈਠੇ ਹਨ। ਸੋਸ਼ਲ ਮੀਡੀਆ ‘ਤੇ ਫੈਨਜ਼ ਨੇ ਗੋਲਕੀਪਰ ਗੁਲੀਮੇਰੋ ਓਚਾਓ ਦੇ ਪ੍ਰਦਰਸ਼ਨ ਦੀ ਖੂਬ ਤਾਰੀਫ ਕੀਤੀ। ਕਈ ਅਜਿਹੇਮ ਮੀਮ ਵੀ ਚੱਲ ਨਿਕਲੇ ਜਿਨਾਂ ‘ਚ ਉਨ੍ਹਾਂ ਨੂੰ ਅਗਲੇ ਰਾਸ਼ਟਰਪਤੀ ਦੇ ਰੂਪ ‘ਚ ਦਿਖਾਇਆ ਜਾ ਰਿਹਾ ਹੈ।

You must be logged in to post a comment Login