ਜੌਹਨਸਬਰਗ – ਦੱਖਣੀ ਅਫਰੀਕਾ ‘ਚ ਸ਼ਿਕਾਰੀਆਂ ਨੂੰ ਗੈਂਡਿਆਂ ਦਾ ਸ਼ਿਕਾਰ ਕਰਨ ਜਾਣਾ ਬਹੁਤ ਮਹਿੰਗਾ ਪਿਆ। ਇਨ੍ਹਾਂ ਸ਼ਿਕਾਰੀਆਂ ਨੂੰ ਸ਼ੇਰਾਂ ਨੇ ਹੀ ਆਪਣਾ ਸ਼ਿਕਾਰ ਬਣਾ ਲਿਆ। ਇਹ ਤਿੰਨੋਂ ਵਿਅਕਤੀ ਸੋਮਵਾਰ ਸਵੇਰੇ ਸਿਬੁਆ ਗੇਮ ਰਿਜ਼ਰਵ (ਜੰਗਲ) ਪਹੁੰਚੇ ਸਨ, ਉਨ੍ਹਾਂ ਕੋਲ ਰਾਈਫਲ ਅਤੇ ਕੁਹਾੜੀਆਂ ਸਨ। ਰਿਜ਼ਰਵ ਦੇ ਮਾਲਕ ਨਿੱਕ ਫਾਕਸ (60) ਨੇ ਵੀਰਵਾਰ ਨੂੰ ਦੱਸਿਆ,” 3 ਸ਼ਿਕਾਰੀ ਸ਼ੇਰਾਂ ਦੇ ਸਮੂਹ ਵਿਚਕਾਰ ਫਸ ਗਏ, ਇਹ ਬਹੁਤ ਵੱਡਾ ਝੁੰਡ ਸੀ ਅਤੇ ਉਨ੍ਹਾਂ ਕੋਲ ਬਹੁਤ ਥੋੜ੍ਹਾ ਸਮਾਂ ਸੀ। ਸਾਨੂੰ ਪਤਾ ਨਹੀਂ ਸੀ ਕਿ ਅਸਲ ‘ਚ ਇੱਥੇ ਕਿੰਨੇ ਸ਼ੇਰ ਸਨ। ਉਨ੍ਹਾਂ ਦੇ ਸਰੀਰ ਦਾ ਬਹੁਤ ਘੱਟ ਹਿੱਸਾ ਬਚਿਆ। ਇੱਥੇ 3 ਵਿਅਕਤੀਆਂ ਦੇ ਕੱਪੜੇ ਮਿਲੇ ਹਨ। ਮੈਂ ਇਸ ਇਲਾਕੇ ‘ਚ ਪਹਿਲਾਂ ਅਜਿਹਾ ਕਦੇ ਵੀ ਨਹੀਂ ਸੁਣਿਆ।” ਉਨ੍ਹਾਂ ਦੱਸਿਆ ਕਿ ਪੁਲਸ ਦੇ ਜਾਂਚ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪੁੱਜ ਕੇ ਮ੍ਰਿਤਕਾਂ ਦੇ ਅਵਸ਼ੇਸ਼ਾਂ (ਕੰਕਾਲ) ਦੀ ਜਾਂਚ ਕਰ ਰਹੇ ਸਨ। ਉਹ ਬੁੱਧਵਾਰ ਨੂੰ ਗਏ ਸਨ, ਉਨ੍ਹਾਂ ਨੇ ਸਾਰੇ ਸ਼ੇਰਾਂ ਨੂੰ ਅਨੈਸਥੀਸੀਆ ਦੇਣ ਲਈ ਜਾਨਵਰਾਂ ਦੇ ਡਾਕਟਰਾਂ ਨੂੰ ਬੁਲਾਇਆ। ਇਸ ਤੋਂ ਪਹਿਲਾਂ ਮਾਰਚ 2016 ‘ਚ 3 ਗੈਂਡਿਆਂ ਨੂੰ ਕੁੱਝ ਸ਼ਿਕਾਰੀਆਂ ਨੇ ਮਾਰ ਦਿੱਤਾ ਸੀ।
ਸ਼ਿਕਾਰ ਦੇ ਸ਼ੌਕ ਕਾਰਨ ਅਫਰੀਕੀ ਜੰਗਲਾਂ ‘ਚ ਸਿਰਫ 25000 ਗੈਂਡੇ ਬਚੇ ਹਨ। ਚੀਨ, ਵੀਅਤਨਾਮ ਅਤੇ ਹੋਰ ਏਸ਼ੀਆਈ ਦੇਸ਼ਾਂ ‘ਚ ਗੈਂਡਿਆਂ ਦੀਆਂ ਹੱਡੀਆਂ ਦੀ ਮੰਗ ਨੂੰ ਦੇਖਦੇ ਹੋਏ ਉਨ੍ਹਾਂ ਦਾ ਸ਼ਿਕਾਰ ਹੋ ਰਿਹਾ ਹੈ। ਫਾਕਸ ਦੱਸਦੇ ਹਨ ਕਿ ਘਟਨਾ ਦੇ ਬਾਵਜੂਦ ਰਿਜ਼ਰਵ ਨੂੰ ਸੈਲਾਨੀਆਂ ਲਈ ਖੁੱਲ੍ਹਾ ਰੱਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ,’ਉੱਥੇ ਆਮ ਦਿਨਾਂ ਵਾਂਗ ਕੰਮ ਹੋ ਰਿਹਾ ਹੈ, ਇਸ ਕਾਰਨ ਅਸੀਂ ਕੁਝ ਨਹੀਂ ਬਦਲਿਆ।”

You must be logged in to post a comment Login