ਮੰਦਸੌਰ ਰੇਪ ਕੇਸ :ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਬੱਚੀ ਦੇ ਬਿਆਨ ਲਏ

ਮੰਦਸੌਰ ਰੇਪ ਕੇਸ :ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਬੱਚੀ ਦੇ ਬਿਆਨ ਲਏ

ਇੰਦੌਰ – 3 ਮੈਂਬਰੀ ਮੈਡੀਕਲ ਬੋਰਡ ਦੀ ਇਜਾਜ਼ਤ ਮਿਲਣ ਤੋਂ ਬਾਅਦ ਮੰਦਸੌਰ ਪੁਲਸ ਨੇ ਸਮੂਹਿਕ ਜਬਰ-ਜ਼ਨਾਹ ਦੀ ਸ਼ਿਕਾਰ ਹੋਈ ਬੱਚੀ ਦੇ ਬਿਆਨ ਲਏ। 7 ਸਾਲ ਦੀ ਮਾਸੂਮ ਦੇ ਬਿਆਨ ਸ਼ੁੱਕਰਵਾਰ ਸ਼ਾਮ ਨੂੰ ਧਾਰਾ 164 ਦੇ ਤਹਿਤ ਬੰਦ ਕਮਰੇ ਵਿਚ ਮੈਜਿਸਟਰੇਟ ਵਰਸ਼ਾ ਸ਼ਰਮਾ ਸਾਹਮਣੇ ਹੋਏ। ਬੱਚੀ ਨੇ ਆਪਣੇ ਬਿਆਨ ਵਿਚ ਕਿਹਾ ਕਿ 2 ਲੋਕਾਂ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਉਹ ਉਸਦੇ ਸਾਹਮਣੇ ਆਉਣਗੇ ਤਾਂ ਉਨ੍ਹਾਂ ਨੂੰ ਪਛਾਣ ਲਵੇਗੀ। ਬਿਆਨਾਂ ਤੋਂ ਬਾਅਦ ਮੰਦਸੌਰ ਪੁਲਸ ਨੇ ਚਲਾਨ ਪੇਸ਼ ਕਰਨ ਦੀ ਤਿਆਰੀ ਕਰ ਲਈ ਹੈ। ਪੁਲਸ ਦੀ ਕੋਸ਼ਿਸ਼ ਹੈ ਕਿ 2 ਤੋਂ 3 ਦਿਨਾਂ ਵਿਚ ਚਲਾਨ ਪੇਸ਼ ਕਰ ਕੇ ਮਾਮਲੇ ਨੂੰ ਫਾਸਟ ਕੋਰਟ ਵਿਚ ਚਲਾਇਆ ਜਾਵੇਗਾ। ਮੰਦਸੌਰ ਸੀ. ਐੱਸ. ਰਾਕੇਸ਼ ਮੋਹਨ ਸ਼ੁਕਲਾ ਨੇ ਦੱਸਿਆ ਕਿ ਬਿਆਨ ਬੱਚੀ ਦੀ ਮਾਂ ਦੀ ਹਾਜ਼ਰੀ ਵਿਚ ਲਏ ਗਏ ਹਨ। ਇਸ ਦੌਰਾਨ ਵੀਡੀਓ ਰਿਕਾਰਡਿੰਗ ਵੀ ਕਰਵਾਈ ਗਈ।
ਓਧਰ ਹਸਪਤਾਲ ਦੀ ਇਕ ਨਰਸ ਵਲੋਂ ਬੱਚੀ ਦੀ ਫੋਟੋ ਖਿੱਚਣ ਦੀ ਘਟਨਾ ਤੋਂ ਬਾਅਦ ਪੁਲਸ ਨੇ ਸਖ਼ਤੀ ਵਧਾ ਦਿੱਤੀ ਹੈ। ਵਾਰਡ ਵਿਚ ਆਵਾਜਾਈ ‘ਤੇ ਰੋਕ ਲਾ ਦਿੱਤੀ ਗਈ ਹੈ। ਲਿਫਟ ਨੇੜੇ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕਰ ਦਿੱਤਾ ਹੈ।

You must be logged in to post a comment Login