ਨਵਾਂਸ਼ਹਿਰ – ਬੀਤੇ ਦਿਨ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਹੁਣ ਉਸ ਦੇ ਸਾਥੀਆਂ ਦੀਆਂ ਪੈੜਾਂ ਨੱਪਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਕੜੀ ਤਹਿਤ ਚੰਡੀਗੜ੍ਹ ਪੁਲਸ ਸੋਮਵਾਰ ਦੇਰ ਸ਼ਾਮ ਨਵਾਂਸ਼ਹਿਰ ਦੀ ਵਾਹਿਗੁਰੂ ਕਾਲੋਨੀ ਪਹੁੰਚੀ ਅਤੇ ਹਰਪ੍ਰੀਤ ਕੌਰ ਨਾਂ ਦੀ ਔਰਤ ਦੇ ਘਰ ਛਾਪਾ ਮਾਰ ਪੂਰੇ ਘਰ ਦੀ ਤਲਾਸ਼ੀ ਲਈ। ਹਰਪ੍ਰੀਤ, ਦਿਲਪ੍ਰੀਤ ਬਾਬਾ ਦੀ ਗਰਲਫਰੈਂਡ ਰੁਪਿੰਦਰ ਕੌਰ ਦੀ ਭੈਣ ਹੈ, ਜਿਸ ਨੂੰ ਪੁਲਸ ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਰੇਡ ਦੌਰਾਨ ਉਹ ਵੀ ਪੁਲਸ ਦੇ ਨਾਲ ਸੀ। ਪੁਲਸ ਨੂੰ ਸੂਚਨਾ ਸੀ ਕਿ ਹਰਪ੍ਰੀਤ ਵੀ ਇਨ੍ਹਾਂ ਦੇ ਨਾਲ ਮਿਲੀ ਹੋਈ ਹੈ ਅਤੇ ਦਿਲਪ੍ਰੀਤ ਬਾਬਾ ਕਈ ਵਾਰ ਉਨ੍ਹਾਂ ਦੇ ਘਰ ਆ ਕੇ ਰੁਕਿਆ ਸੀ। ਪੁਲਸ ਦਾ ਕਹਿਣਾ ਹੈ ਕਿ ਹਰਪ੍ਰੀਤ ਦੇ ਘਰੋਂ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ ਜਦਕਿ ਹਰਪ੍ਰੀਤ ਦੇ ਬੇਟਾ ਇਸ ਨੂੰ ਝੂਠ ਦੱਸ ਰਿਹਾ ਹੈ।
You must be logged in to post a comment Login