ਪਟਿਆਲਾ, 6 ਅਗਸਤ -ਘਰੇਲੂ ਗੈਸ ਏਜੰਸੀ ਲਿਓ ਇੰਡੇਨ ਗੈਸ ਏਜੰਸੀ ਵਲੋਂ ਵੀ ਖਪਤਕਾਰਾਂ ਦੀ ਸੁਰੱਖਿਆ ਲਈ ਪਿੰਡ ਬਠੋਈ ਖੁਰਦ ਵਿਖੇ ਸੈਫਟੀ ਕੈਂਪ ਲਗਾਇਆ ਗਿਆ ਅਤੇ ਪਿੰਡ ਦੇ ਲੋਕਾਂ ਦੀ ਸੈਫਟੀ ਲਈ ਜਾਦੂ ਦੇ ਟਰਿੱਕ ਵੀ ਦਿਖਾਏ। ਇਸ ਮੌਕੇ ਮੈਨੇਜਰ ਦਵਿੰਦਰ ਸਿੰਘ ਨੇ ਦੱਸਿਆ ਕਿ ਘਰੇਲੂ ਖਪਤਕਾਰਾਂ ਖਾਸ ਕਰਕੇ ਸੁਆਣੀਆਂ ਨੂੰ ਗੈਸ ਦੀ ਵਰਤੋਂ ਬੜੀ ਸਾਵਧਾਨੀ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਥੋੜੀ ਜਿਹੀ ਵੀ ਅਣਗਹਿਲੀ ਉਨ੍ਹਾਂ ਲਈ ਮੁਸੀਬਤ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਹਮੇਸ਼ਾਂ ਗੈਸ ਸਿਲੰਡਰ ਬੰਦ ਕਰ ਦੇਣਾ ਚਾਹੀਦਾ ਹੈ। ਗੈਸ ਸਿਲੰਡਰ ਦੀ ਪਾਇਪ ਅਤੇ ਰੈਗੂਲੇਟਰ ਦੀ ਸਮੇਂ-ਸਮੇਂ ‘ਤੇ ਜਾਂਚ ਕਰਾਉਣੀ ਚਾਹੀਦੀ ਹੈ। ਜੇਕਰ ਗੈਸ ਲੀਕੇਜ਼ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਹੈਲਪ ਲਾਈਨ ਨੰਬਰ 1096 ‘ਤੇ ਤੁਰੰਤ ਫੋਨ ਕਰਨਾ ਚਾਹੀਦਾ ਹੈ। ਇਹ ਹੈਲਪਲਾਈਨ ਨੰਬਰ ਚੌਵੀਂ ਘੰਟਾ ਚਾਲੂ ਰਹਿੰਦਾ ਹੈ। ਇਸ ਮੌਕੇ ਗੈਸ ਦੀ ਵਰਤੋਂ ਸਬੰਧੀ ਖਪਤਕਾਰਾਂ ਨੂੰ ਸਵਾਲ ਵੀ ਪੁੱਛੇ ਗਏ ਤੇ ਸਹੀ ਜਵਾਬ ਦੇਣ ਵਾਲੇ ਨੂੰ ਮੌਕੇ ‘ਤੇ ਇਨਾਮ ਵੀ ਵੰਡੇ ਗਏ। ਇਸ ਮੌਕੇ ਪਿੰਡ ਦੇ ਮੋਹਤਵਰ ਵਿਅਕਤੀਆਂ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸੀ।
You must be logged in to post a comment Login