ਭਾਰਤੀ ਆਸਟ੍ਰੇਲੀਆ ਦੌਰੇ ‘ਤੇ ਚੰਗਾ ਪ੍ਰਦਰਸ਼ਨ ਕਰਣਗੇ ?

ਭਾਰਤੀ ਆਸਟ੍ਰੇਲੀਆ ਦੌਰੇ ‘ਤੇ ਚੰਗਾ ਪ੍ਰਦਰਸ਼ਨ ਕਰਣਗੇ ?

ਨਵੀਂ ਦਿੱਲੀ- ਇੰਗਲੈਂਡ ਦੀ ਧਰਤੀ ‘ਤੇ ਚਾਹੇ ਭਾਰਤੀ ਬੱਲੇਬਾਜ਼ਾਂ ਦੀ ਅਸਫਲਤਾ ਹਾਰ ਦੀ ਵਜ੍ਹਾ ਬਣ ਰਹੀ ਹੋਵੇ ਪਰ ਆਸਟ੍ਰੇਲੀਆ ਦਾ ਸਾਬਕਾ ਆਲਰਾਊਂਡਰ ਸ਼ੇਨ ਵਾਟਸਨ ਦਾ ਮੰਨਣਾ ਹੈ ਕਿ ਇੰਗਲੈਂਡ ਖਿਲਾਫ ਮੌਜੂਦਾ ਪੰਜ ਟੈਸਟ ਮੈਚਾਂ ਦੀ ਸੀਰੀਜ਼ ‘ਚ ਸੰਘਰਸ਼ ਕਰ ਰਹੇ ਭਾਰਤੀ ਬੱਲੇਬਾਜ਼ ਇਸ ਸਾਲ ਹੋਣ ਵਾਲੇ ਆਸਟ੍ਰੇਲੀਆ ਦੌਰੇ ‘ਤੇ ਚੰਗਾ ਪ੍ਰਦਰਸ਼ਨ ਕਰਣਗੇ। ਕਪਤਾਨ ਵਿਰਾਟ ਕੋਹਲੀ ਅਤੇ ਕੁਝ ਹਦ ਤੱਕ ਚੇਤੇਸ਼ਵਰ ਪੁਜਾਰਾ ਨੂੰ ਛੱਡ ਕੇ ਜ਼ਿਆਦਾਤਰ ਭਾਰਤੀ ਬੱਲੇਬਾਜ਼ ਆਪਣੀ ਸ਼ਮਤਾ ਦੇ ਹਿਸਾਬ ਨਾਲ ਪ੍ਰਦਰਸ਼ਨ ਨਹੀਂ ਕਰ ਸਕੇ ਅਤੇ ਇੰਗਲੈਂਡ ਦੀ ਟੀਮ ਨੇ ਸੀਰੀਜ਼ ‘ਚ 3-1 ਨਾਲ ਜਿੱਤ ਹਾਸਲ ਕਰ ਲਈ। ਵਾਟਸਨ ਨੇ ਕਿਹਾ ਕਿ,’ਸਵਿੰਗ ਗੇਂਦਬਾਜ਼ੀ ਨੂੰ ਖੇਡਣਾ ਆਸਾਨ ਨਹੀਂ ਹੁੰਦਾ ਹੈ ਅਗਲੇ ਸਾਲ ਜਦੋਂ ਆਸਟ੍ਰੇਲੀਆਈ ਟੀਮ ਏਸ਼ਜ ਲਈ ਇੰਗਲੈਂਡ ਦਾ ਦੌਰਾ ਕਰੇਗੀ ਤਾਂ ਉਸਦੇ ਲਈ ਵੀ ਪ੍ਰਸਿਥਤੀ ਆਸਾਨ ਨਹੀਂ ਹੋਵੇਗੀ ਇਗਲੈਂਡ ਇਕਲੌਤੀ ਅਜਿਹੀ ਜਗ੍ਹਾ ਹੈ ਜਿੱਥੇ ਹਾਲਾਤਾਂ ਦੇ ਕਾਰਨ ਗੇਂਦ ਇੰਨੀ ਜ਼ਿਆਦਾ ਸਵਿੰਗ ਹੁੰਦੀ ਹੈ। ਤੁਸੀਂ ਤਿੰਨ ਸਾਲ ‘ਚ ਇਕ ਵਾਰ ਇੰਗਲੈਂਡ ਜਾ ਕੇ ਉਥੇ ਸਫਲ ਨਹੀਂ ਹੋ ਸਕਦੇ। ਵਾਟਸਨ ਨੇ ਹਾਲਾਂਕਿ ਕਿਹਾ ਕਿ ਭਾਰਤੀ ਟੀਮ ਆਸਟ੍ਰੇਲੀਆ ਦੌਰੇ ‘ਤੇ ਇੰਗਲੈਂਡ ਦੀ ਤੁਲਨਾ ‘ਚ ਬਹੁਤ ਬਿਹਤਰ ਪ੍ਰਦਰਸ਼ਨ ਕਰੇਗੀ।
ਆਸਟ੍ਰੇਲੀਆ ਲਈ 59 ਟੈਸਟ, 190 ਵਨਡੇ ਅਤੇ 58 ਟੀ-20 ਮੈਚ ਖੇਡਣ ਵਾਲੇ ਇਸ ਖਿਡਾਰੀ ਨੇ ਕਿਹਾ, ਜੇਕਰ ਤੁਸੀਂ ਅੰਕੜੇ ਦੇਖੋਗੇ ਤਾਂ ਭਾਰਤੀ ਬੱਲੇਬਾਜ਼ਾਂ ਨੇ ਆਸਟ੍ਰੇਲੀਆ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਕੋਹਲੀ ਨੇ ਬਹੁਤ ਦੌੜਾਂ ਬਣਾਈਆਂ ਹਨ ਅਤੇ ਮੈਨੂੰ ਐੱਸ.ਸੀ.ਜੀ. ‘ਚ ਲੋਕੇਸ਼ ਰਾਹੁਲ ਦਾ ਸੈਂਕੜਾ ਵੀ ਯਾਦ ਹੈ। ਅਜਿੰਕਯ ਰਹਾਨੇ ਨੇ ਵੀ ਕੁਝ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਕਿਹਾ, ਡਿਊਕ ਗੇਂਦ ਪੂਰੇ ਦਿਨ ਸਵਿੰਗ ਹੁੰਦੀ ਹੈ ਪਰ ਆਸਟ੍ਰੇਲੀਆ ‘ਚ ਕੁਕਾਬੁਰਾ ਗੇਂਦ 10 ਜਾਂ 15 ਓਵਰਾਂ ਤੋਂ ਬਾਅਦ ਸਵਿੰਗ ਹੋਣੀ ਬੰਦ ਹੋ ਜਾਂਦੀ ਹੈ ਅਤੇ ਮੈਨੂੰ ਨਹੀਂ ਲੱਗਦਾ ਕਿ ਉਛਾਲ ਤੋਂ ਜ਼ਿਆਦਾ ਪਰੇਸ਼ਾਨੀ ਹੋਵੇਗੀ। ਵਾਟਸਨ ਨੇ ਕਿਹਾ ਕਿ ਬੈਨ ਹੋਏ ਕਪਤਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਦੀ ਗੈਰਮੌਜੂਦਗੀ ‘ਚ ਪਹਿਲੀ ਪਾਰੀ ‘ਚ ਵੱਡਾ ਸਕੋਰ ਬਣਾਉਣਾ ਆਸਟ੍ਰੇਲੀਆ ਲਈ ਚੁਣੌਤੀਪੂਰਣ ਹੋਵੇਗਾ।

You must be logged in to post a comment Login